ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਦੇਸ ਅੰਦਰ ਜਿਆਦਾਤਰ ਸੜਕ ਹਾਦਸੇ ਇਸ ਕਰਕੇ ਵਾਪਰ ਰਹੇ ਹਨ | ਕਿਉਕਿ ਜਿਆਦਤਰ ਟਰੱਕ ਚਾਲਕ ਨਸੇ ਦੇ ਵਿਚ ਧੁੱਤ ਹੋ ਕੇ ਅਪਣੇ ਵਾਹਨ ਚਲਾਉਦੇ ਹਨ | ਜਿਸ ਦੀ ਤਾਜਾ ਮਿਸਾਲ ਨਾਭਾ ਦੇ ਓਵਰ ਬ੍ਰਿਜ ਕੋਲ ਦੇਖਣ ਨੂੰ ਮਿਲੀ ਹੈ |
ਜਿੱਥੇ ਇੰਡੀਅਨ ਗੈਸ ਦਾ ਭਰਿਆ ਟੈਕਰ ਦੀ ਇਕ ਟਰੱਕ ਨਾਲ ਟੱਕਰ ਹੋ ਗਈ ਹੈ | ਇਸ ਹਾਦਸੇ ਕਾਰਨ ਰੋਡ ਤੇ ਕਾਫੀ ਸਮੇ ਤੱਕ ਜਾਮ ਲੱਗਿਆ ਰਿਹਾ | ਹਾਦਸੇ ਤੋਂ ਬਾਅਦ ਗੈਸ ਟੈਕਰ ਦਾ ਡਰਾਈਵਰ ਮੌਕੇ ਤੋ ਫਰਾਰ ਹੋ ਗਿਆ | ਮੌਕੇ ਤੇ ਮੌਜੂਦ ਲੋਕਾ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਸ਼ਰਾਬ ਦੇ ਨਸ਼ੇ ਚ ਸੀ |
Watch Video
