ਗੁਰੂ ਸਾਹਿਬ ਦੀ ਬੇਅਦਬੀ ਕਰਵਾਉਣ ਦੇ ਕਾਰਨ ਹੀ ਰਾਮ ਰਹੀਮ ਨੂੰ ਮਿਲੀ ਸਜ਼ਾ-ਗਿਆਨੀ ਹਰਪ੍ਰੀਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਛਤਰਪਤੀ ਦੇ ਹੱਤਿਆ ਕਰਨ ਦੇ ਦੋਸ਼ ਵਿੱਚ ਉਮਰਕੈਦ ਦੀ ਸਜਾ ਮਿਲੀ ਹੈ। ਕੋਰਟ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਛਤਰਪਤੀ ਦੇ ਹੱਤਿਆ ਕਰਨ ਦੇ ਦੋਸ਼ ਵਿੱਚ ਉਮਰਕੈਦ ਦੀ ਸਜਾ ਮਿਲੀ ਹੈ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਪੱਤਰਕਾਰ ਛਤਰਪਤੀ ਦੇ ਪਰਿਵਾਰ ਨੂੰ ਕਰੀਬ 17 ਸਾਲ ਬਾਅਦ ਇਨਸਾਫ ਮਿਲਿਆ ਤਾਂ ਉੱਥੇ ਹੀ ਰਾਮ ਰਹੀਮ ਨੂੰ ਸਜ਼ਾ ਮਿਲਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ।

jathedar giani harpreet singh

ਸੂਤਰਾਂ ਤੋ ਪਤਾ ਚੱਲਿਆ ਹੈ ਕਿ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਰਾਮ ਰਹੀਮ ਨੂੰ ਸਜਾ ਮਿਲਣ ਤੇ ਕਿਹਾ ਕਿ ਉਹ ਬਹੁਤ ਹੀ ਖੁਸ਼ ਹਨ। ਕਿਉਂਕਿ ਰਾਮ ਸਿੱਖਾਂ ਦਾ ਬਹੁਤ ਵੱਡਾ ਵਿਰੋਧੀ ਰਿਹਾ ਹੈ। ਰਾਮ ਰਹੀਮ ਸਿੱਖਾਂ ਨੂੰ ਭੜਕਾਉਂਦੇ ਆਇਆ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਿੱਖ ਸੰਗਤ ਉਸਦੇ ਖਿਲਾਫ ਕੁਝ ਵੀ ਬੋਲਦੀਆਂ ਸੀ ਤਾ ਉਲਟਾ ਹੀ ਸਿੱਖਾਂ ਤੇ ਹੀ ਸਵਾਲ ਖੜੇ ਕਰਦੇ ਆਇਆ ਹੈ।

Ram Rahim

ਨਾਲ ਹੀ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਵਾਉਂਦਾ ਆਇਆ ਹੈ। ਗਿਆਨੀ ਜੱਥੇਦਾਰ ਨਾਲ ਨੇ ਇਹ ਵੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਪਿੱਛੇ ਉਸਦੇ ਹੀ ਪੈਰੋਕਾਰਾਂ ਦਾ ਹੀ ਹੱਥ ਹੈ ਜਿਸ ਕਾਰਨ ਹੁਣ ਉਸਨੂੰ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੇ ਕਾਰਨ ਹੀ ਸਜਾਵਾਂ ਭੁਗਤਣੀਆਂ ਪੈ ਰਹੀਆਂ ਹਨ।

Leave a Reply

Your email address will not be published. Required fields are marked *