ਨਵੀਂ ਦਿੱਲੀ: ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਬੁੱਧਵਾਰ ਨੂੰ ਗਿਰਾਵਟ ਨਾਲ ਹੋਈ ਹੈ। ਬਾਜ਼ਾਰ ‘ਚ ਗਿਰਾਵਟ ਦਾ ਕਾਰਨ ਆਲਮੀ ਬਾਜ਼ਾਰ ਦੀ ਕਮਜ਼ੋਰ ਚਾਲ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਵਿਕਰੀ ਨੂੰ ਕਾਰਨ ਮੰਨਿਆ ਗਿਆ।
30 ਸ਼ੇਅਰਾਂ ਵਾਲਾ ਸੈਂਸੇਕਸ 396.51 ਅੰਕ ਡਿੱਗ ਕੇ 66,062.80 ‘ਤੇ ਅਤੇ ਨਿਫਟੀ 95.25 ਅੰਕ ਡਿੱਗ ਕੇ 19,638.30 ‘ਤੇ ਹੈ। ਨਿਫਟੀ ‘ਤੇ ਰਾਤ 10 ਵਜੇ ਤਕ 1356 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ ਅਤੇ 624 ਸ਼ੇਅਰ ਹਰੇ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਸਨ। ਆਟੋ, ਆਈ.ਟੀ., ਫਾਰਮਾ, ਐੱਫ.ਐੱਮ.ਸੀ., ਮੈਟਲ, ਰਿਐਲਟੀ, ਐਨਰਜੀ ਅਤੇ ਇੰਫਰਾ ਦੇ ਲਗਪਗ ਸਾਰੇ ਸੂਚਕ ਅੰਕ ਲਾਲ ਨਿਸ਼ਾਨ ‘ਤੇ ਰਹੇ। ਲਾਰਜ ਕੈਪ, ਸਮਾਲ ਕੈਪ ਅਤੇ ਮਿਡ ਕੈਪ ਸ਼ੇਅਰਾਂ ‘ਤੇ ਵੀ ਦਬਾਅ ਦੇਖਣ ਨੂੰ ਮਿਲ ਰਿਹਾ ਹੈ।
ਮੰਗਲਵਾਰ ਨੂੰ ਭਾਰਤੀ ਬਾਜ਼ਾਰ ‘ਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ। ਸੈਂਸੈਕਸ 68.36 ਅੰਕ ਜਾਂ 0.10 ਫੀਸਦੀ ਡਿੱਗ ਕੇ 66,459.31 ‘ਤੇ ਅਤੇ ਨਿਫਟੀ 20.25 ਅੰਕ ਜਾਂ 0.10 ਫੀਸਦੀ ਦੀ ਗਿਰਾਵਟ ਨਾਲ 19,733.55 ‘ਤੇ ਬੰਦ ਹੋਇਆ।



