ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਕਾਫੀ ਚਰਚਾ ਵਿੱਚ ਬਣੇ ਹੋਏ ਹਨ। ਦੱਸ ਦਈਏ ਕਿ ਉਹਨਾਂ ਨੇ ਆਪਣੀ ਸਰਕਾਰ ਤੇ ਹੀ ਪੰਜਾਬ ਵਿੱਚ ਨਸ਼ਾ ਖਤਮ ਕਰਨ ਦੇ ਦੋਸ਼ ਲਗਾਏ ਨਾਲ ਹੀ ਪੰਜਾਬ ਦੇ ਸੀਐੱਮ ਤੇ ਵੀ ਨਿਸ਼ਾਨਾ ਸਾਧਿਆ। ਮਿਲੀ ਜਾਣਕਾਰੀ ਦੇ ਅਨੁਸਾਰ ਜ਼ੀਰਾ ਦੇ ਵਿਵਾਦਿਤ ਬਿਆਨ ਤੋਂ ਬਾਅਦ ਹੀ ਉਹਨਾਂ ਨੇ ਜਵਾਬ ਦੱਸੋ ਨੋਟਿਸ ਜਾਰੀ ਕੀਤਾ ਗਿਆ।
ਇਹ ਨੋਟਿਸ ਜ਼ੀਰਾ ਨੂੰ ਈ-ਮੇਲ ਰਾਹੀ ਭੇਜਿਆ ਗਿਆ ਜਿਸ ਜ਼ੀਰਾ ਨੇ ਆਪਣਾ ਜਵਾਬ ਵੀ ਦੇ ਦਿੱਤਾ ਹੈ। ਇਸ ਨੋਟਿਸ ਬਾਰੇ ਜਦੋ ਵਿਧਾਇਕ ਜ਼ੀਰਾ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸਦੇ ਲਈ ਜਾਖੜ ਨੂੰ ਫੋਨ ਮਿਲਾਇਆ ਜਾਵੇ। ਦੱਸਣਯੋਗ ਗੱਲ ਹੈ ਕਿ ਫਿਰੋਜਪੁਰ ਪੰਚਾਂ ਅਤੇ ਸਰਪੰਚ ਸਮਾਗਮ ਦੇ ਦੌਰਾਨ ਕੁਲਬੀਰ ਜ਼ੀਰਾ ਆਪਣੀ ਹੀ ਸਰਕਾਰ ਦੇ ਖਿਲਾਫ ਭੜਕੇ ਸੀ।

