ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਲੰਧਰ ਦੇ ਮਾਡਲ ਟਾਊਨ ਦੇ ਲਤੀਫਪੁਰਾ ‘ਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ, ਜਦੋਂ ਇੱਥੇ ਸਰਕਾਰੀ ਜ਼ਮੀਨ ਤੋਂ ਕਬਜ਼ਾ ਹਟਾਉਣ ਆਈਆਂ ਡਿੱਚ ਮਸ਼ੀਨਾਂ ‘ਤੇ ਗੁੱਸੇ ‘ਚ ਆਏ ਲੋਕਾਂ ਨੇ ਪਥਰਾਅ ਕਰ ਦਿੱਤਾ | ਇੰਨਾ ਹੀ ਨਹੀਂ, ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਟੀਮ ‘ਤੇ ਵੀ ਲੋਕਾਂ ਨੇ ਪੱਥਰਬਾਜ਼ੀ ਕੀਤੀ |
ਇਸ ਦੌਰਾਨ ਲੋਕਾਂ ਵਲੋਂ ਇੱਕ ਡਿੱਚ ਮਸ਼ੀਨ ਵੀ ਤੋੜ ਦਿੱਤੀ ਗਈ | ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਰਕਾਰੀ ਜ਼ਮੀਨ ਤੋਂ ਕਬਜ਼ਾ ਹਟਾਉਣ ਆਈ ਟੀਮ ਦਾ ਲੋਕਾਂ ਵਲੋਂ ਵਿਰੋਧ ਕੀਤਾ ਗਿਆ ਸੀ | ਮਾਡਲ ਟਾਊਨ ਦੇ ਡੇਅਰੀ ਵਾਲੇ ਇਲਾਕੇ ‘ਚ ਵਧੇਰੇ ਸਰਕਾਰੀ ਜ਼ਮੀਨ ‘ਤੇ ਲੋਕਾਂ ਦਾ ਕਬਜ਼ਾ ਹੈ |
Watch Video
https://youtu.be/tohSTtuUyBA
