ਪੰਜਾਬ ਵਿੱਚ ਬਹੁਤ ਹੀ ਉਤਸ਼ਾਹ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਲੋਹੜੀ ਦਾ ਤਿਉਹਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਸਮੇਤ ਪੂਰੇ ਦੇਸ਼ ਅਤੇ ਦੁਨਿਆ ਭਰ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੱਸ ਦਈਏ ਕਿ ਦੇਸ਼ ਦੁਨਿਆ ਵਿੱਚ ਲੋਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਸਮੇਤ ਪੂਰੇ ਦੇਸ਼ ਅਤੇ ਦੁਨਿਆ ਭਰ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੱਸ ਦਈਏ ਕਿ ਦੇਸ਼ ਦੁਨਿਆ ਵਿੱਚ ਲੋਕ ਬਹੁਤ ਹੀ ਧੁਮਧਾਮ ਨਾਲ ਇਸ ਤਿਉਹਾਰ ਨੂੰ ਮਨਾ ਰਹੇ ਹਨ। ਲੋਹੜੀ ਦਾ ਤਿਉਹਾਰ ਹੈ ਜਿਸ ਕਾਰਨ ਹਰ ਥਾਂ ਤੇ ਇਸ ਤਿਉਹਾਰ ਦੀਆਂ ਰੋਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਦੱਸ ਦਈਏ ਕਿ ਇਸ ਤਿਉਹਾਰ ਨੂੰ ਪੰਜਾਬ ਵਿੱਚ ਪੋਹ ਮਹੀਨੇ ਦੀ ਅਖਰੀਲੇ ਰਾਤ ਨੂੰ ਮਨਾਇਆ ਜਾਂਦਾ ਹੈ।

lohri celebration

ਇਸ ਤਿਉਹਾਰ ਨੂੰ ਉਸ ਘਰ ਵਿੱਚ ਬਹੁਤ ਹੀ ਧੁਮਧਾਮ ਨਾਲ ਮਨਾਇਆ ਜਾਂਦਾ ਹੈ ਜਿਹਨਾਂ ਦੇ ਘਰ ਮੁੰਡਾ ਜਮਿਆ ਹੁੰਦਾ ਹੈ ਜਾਂ ਫਿਰ ਕਿਸੇ ਦੇ ਘਰ ਵਿੱਚ ਮੁੰਡੇ ਦਾ ਵਿਆਹ ਹੋਇਆ ਹੁੰਦਾ ਹੈ। ਪਰ ਅੱਜ ਜਮਾਨਾ ਬਦੱਲ ਗਿਆ ਹੈ ਤੇ ਹੁਣ ਕੁੜੀਆਂ ਦੀ ਲੋਹੜੀ ਮਨਾਈ ਜਾਂਦੀ ਹੈ। ਦੱਸ ਦਈਏ ਕਿ ਲੋਰੜੀ ਦੇ ਤਿਉਹਾਰ ਵਾਲੇ ਦਿਨ ਨਾਲ ਕਈ ਲੋਕ ਕਥਾਵਾਂ ਜੁੜੀਆਂ ਹੋਈਆ ਹਨ।

lohri celebration

ਪਰ ਇਸ ਦੁੱਲਾ ਭੱਟੀ ਨੂੰ ਬਹੁਤ ਯਾਦ ਕੀਤਾ ਜਾਂਦਾ ਹੈ ਕਿਉਂਕਿ ਦੁੱਲਾ ਭੱਟੀ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਦੀ ਮਦਦ ਕਰਦਾ ਸੀ। ਇਸੇ ਤਰ੍ਹਾਂ ਹੀ ਦੁੱਲੇ ਨੇ ਸੁੰਦਰ ਅਤੇ ਮੁੰਦਰੀਏ ਦਾ ਵਿਆਹ ਕਰਵਾਇਆ ਸੀ ਉਹਨਾਂ ਨੂੰ ਸ਼ਗਨ ਦੇ ਤੌਰ ਤੇ ਸ਼ਕਰ ਦਿੱਤੀ ਸੀ। ਰਾਤ ਨੂੰ ਸਾਰੇ ਇਕੱਠੇ ਹੋਕੇ ਲੋਹੜੀ ਮਨਾਉਂਦੇ ਹਨ ਤੇ ਨਾਲ ਹੀ ਦੁੱਲਾ ਭੱਟੀ ਦਾ ਗੀਤ ਗਾਉਂਦੇ ਹਨ।

Leave a Reply

Your email address will not be published. Required fields are marked *