ਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਨਾਭਾ ਦੀ ਨਵੀ ਜਿਲਾ ਜੇਲ ਵਿਚ 12 ਨਾਈਜੀਰਅਨ ਕੋਲੋਂ ਤਲਾਸ਼ੀ ਦੋਰਾਨ ਭਾਰੀ ਮਾਤਰਾ ਵਿਚ 9 ਮੋਬਾਇਲ ਬਰਾਮਦ ਹੋਏ ਹਨ। ਇਹ ਸਾਰੀ ਨਾਈਜੀਰੀਅਨ ਐਨ.ਡੀ.ਪੀ.ਸੀ.ਐਕਟ ਦੇ ਤਹਿਤ ਰੋਪੜ ਜੇਲ ਵਿਚ ਬੰਦ ਸਨ ਅਤੇ ਬੀਤੇ ਦਿਨ ਹੀ ਇਹਨਾ ਨੂੰ ਨਾਭਾ ਦੀ ਨਵੀ ਜਿਲਾ ਜੇਲ ਵਿਚ ਸਿਫਟ ਕਰਨ ਲਈ ਲਿਆਦਾ ਗਿਆ ਸੀ ਪਰ ਇਹਨਾ ਦੀ ਜੇਲ ਦੇ ਅੰਦਰ ਜਾਣ ਤੋ ਪਹਿਲਾ ਤਲਾਸੀ ਦੋਰਾਨ ਹੀ ਮੋਬਾਇਲ ਮਿਲਣ ਨਾਲ ਰੋਪੜ ਜੇਲ ਤੇ ਸਵਾਲੀਆ ਨਿਸਾਨ ਲੱਗ ਗਏ ਹਨ ਕਿ ਐਨੀ ਵੱਡੀ ਮਾਤਰਾ ਵਿਚ ਮੋਬਾਇਲ ਇਹਨਾ ਕੋਲ ਕਿਵੇ ਪਹੁੰਚੇ | ਫਿਲਹਾਲ ਪੁਲਿਸ ਵੱਲੋਂ ਨਾਜਾਇਰੀਅਨਾਂ ਨੂੰ ਹਿਰਾਸਤ ਚ ਪੁਛਪੜਤਾਲ ਕੀਤੀ ਜਾ ਰਹੀ ਹੈ |
Watch Video
