#Breaking: 800 ਸਾਲ ਵਿਚ ਪਹਿਲੀ ਵਾਰ ਮਹਿਲਾਵਾਂ ਨੇ ਸਬ੍ਰੀਮਾਲਾ ਮੰਦਰ ‘ਚ ਪ੍ਰਵੇਸ਼ ਕਰਕੇ ਪੂਜਾ ਕੀਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਰਲ ਦਾ ਸਬਰੀਮਾਲਾ ਮੰਦਰ ਦਾ ਵਿਵਾਦ ਵੱਧਦਾ ਜਾ ਰਿਹਾ ਹੈ ਪਰ ਵਿਵਾਦ ਦੇ ਚੱਲਦੇ ਹੀ ਇਸ ਮੰਦਰ ਦਾ 800 ਸਾਲ ਪੁਰਾਣੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਰਲ ਦਾ ਸਬਰੀਮਾਲਾ ਮੰਦਰ ਦਾ ਵਿਵਾਦ ਵੱਧਦਾ ਜਾ ਰਿਹਾ ਹੈ ਪਰ ਵਿਵਾਦ ਦੇ ਚੱਲਦੇ ਹੀ ਇਸ ਮੰਦਰ ਦਾ 800 ਸਾਲ ਪੁਰਾਣੀ ਮਾਨਤਾ ਕਹੀ ਜਾਵੇ ਜਾਂ ਫਿਰ ਰੁੜੀਵਾਦੀ ਪਰੰਪਰਾ ਜਿਸਨੂੰ ਤੋੜ ਦਿੱਤੀ ਗਈ ਹੈ। ਜੀ ਹਾਂ ਦੱਸ ਦਈਏ ਕਿ ਕਰੀਬ 800 ਸਾਲ ਪੁਰਾਣੀ ਮਾਨਤਾ ਨੂੰ ਤੋੜਦੇ ਹੋਏ ਦੋ ਮਹਿਲਾਵਾਂ ਨੇ ਮੰਦਰ ਦੇ ਅੰਦਰ ਦਾਖਿਲ ਹੋਕੇ ਸਵਾਮੀ ਅਯੱਪਾ ਦੀ ਪੂਜਾ ਵੀ ਕੀਤੀ। ਜਿਸ ਤੋਂ ਬਾਅਦ ਮਹਿਲਾਵਾਂ ਨੂੰ ਮੰਦਰ ਦੇ ਅੰਦਰ ਪ੍ਰਵੇਸ਼ ਕਰਨ ਤੋਂ ਰੋਕਣ ਦੀਆਂ ਸਾਰਿਆਂ ਕੋਸ਼ਿਸ਼ਾ ਨਾਕਾਮ ਸਾਬਿਤ ਹੋਇਆ।

women

ਮੰਦਰ ਦੇ ਅੰਦਰ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੋਵੇਂ ਮਹਿਲਾਵਾਂ ਭੱਜਦੇ ਹੋਏ ਮੰਦਰ ਅੰਦਰ ਦਾਖਿਲ ਹੋਏ ਅਤੇ ਤੜਕੇ ਮੱਥਾ ਟੇਕਿਆ। ਇਸ ਤੋਂ ਬਾਅਦ ਜਦੋ ਇਸਦੀ ਜਾਣਕਾਰੀ ਲੋਕਾਂ ਨੂੰ ਪਤਾ ਚਲਿਆ ਤਾਂ ਉਹਨਾਂ ਨੇ ਮੰਦਰ ਨੂੰ ਬੰਦ ਕਰ ਦਿੱਤਾ ਤੇ ਮੰਦਰ ਦੀ ਸ਼ੂਧੀਕਰਨ ਵੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੰਦਰ ਦੇ ਅੰਦਰ ਬਿੰਦੂ ਅਤੇ ਕਣਗਦੁਰਗਾ ਨਾਂ ਦੀ ਮਹਿਲਾਵਾਂ ਨੇ ਮੰਦਰ ਦੇ ਅੰਦਰ ਪ੍ਰਵੇਸ਼ ਕਰ  ਪੂਜਾ ਵੀ ਕੀਤੀ।

women

ਬਿੰਦੂ ਅਤੇ ਕਣਗਦੁਰਗਾ ਦੋਹਾਂ ਦੀ ਹੀ ਉਮਰ 50 ਸਾਲਾਂ ਤੋਂ ਘੱਟ ਹੈ। ਫਿਲਹਾਲ ਸੂਬੇ ਦੇ ਮੁੱਖ ਮੰਤਰੀ ਪੀ. ਵਿਜਯਨ ਨੇ ਇਹਨਾਂ ਦੀ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਹਨ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਸੁਰੱਖਿਅਤ ਥਾਂ ਤੇ ਰੱਖਿਆ ਹੋਇਆ ਹੈ।

women

ਦੱਸਣਯੋਗ ਗੱਲ ਹੈ ਕਿ ਪਿਛਲੇ ਸਾਲ ਕਈ ਮਹਿਲਾਵਾਂ ਨੇ ਇਸ ਮੰਦਰ ਵਿੱਚ ਦਾਖਿਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨਾਂ ਨੂੰ ਵਿਰੋਧ ਦੇ ਚੱਲਦੇ ਅੰਦਰ ਨਹੀਂ ਜਾਣ ਦਿੱਤਾ ਸੀ ਤੇ ਇਹਨਾਂ ਮਹਿਲਾਵਾਂ ਵਿੱਚ ਇਹ ਦੋ ਮਹਿਲਾਵਾਂ ਵੀ ਸ਼ਾਮਿਲ ਸੀ ਜਿਹਨਾਂ ਨੂੰ ਮੰਦਰ ਅੰਦਰ ਜਾਣ ਨਹੀਂ ਦਿੱਤਾ ਗਿਆ ਸੀ ਪਰ ਇਸ ਵਾਰ ਉਹ ਅਜਿਹਾ ਕਰਨ ਵਿੱਚ ਸਫਲ ਹੋਇਆ ਹਨ।

Leave a Reply

Your email address will not be published. Required fields are marked *