ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਰਲ ਦਾ ਸਬਰੀਮਾਲਾ ਮੰਦਰ ਦਾ ਵਿਵਾਦ ਵੱਧਦਾ ਜਾ ਰਿਹਾ ਹੈ ਪਰ ਵਿਵਾਦ ਦੇ ਚੱਲਦੇ ਹੀ ਇਸ ਮੰਦਰ ਦਾ 800 ਸਾਲ ਪੁਰਾਣੀ ਮਾਨਤਾ ਕਹੀ ਜਾਵੇ ਜਾਂ ਫਿਰ ਰੁੜੀਵਾਦੀ ਪਰੰਪਰਾ ਜਿਸਨੂੰ ਤੋੜ ਦਿੱਤੀ ਗਈ ਹੈ। ਜੀ ਹਾਂ ਦੱਸ ਦਈਏ ਕਿ ਕਰੀਬ 800 ਸਾਲ ਪੁਰਾਣੀ ਮਾਨਤਾ ਨੂੰ ਤੋੜਦੇ ਹੋਏ ਦੋ ਮਹਿਲਾਵਾਂ ਨੇ ਮੰਦਰ ਦੇ ਅੰਦਰ ਦਾਖਿਲ ਹੋਕੇ ਸਵਾਮੀ ਅਯੱਪਾ ਦੀ ਪੂਜਾ ਵੀ ਕੀਤੀ। ਜਿਸ ਤੋਂ ਬਾਅਦ ਮਹਿਲਾਵਾਂ ਨੂੰ ਮੰਦਰ ਦੇ ਅੰਦਰ ਪ੍ਰਵੇਸ਼ ਕਰਨ ਤੋਂ ਰੋਕਣ ਦੀਆਂ ਸਾਰਿਆਂ ਕੋਸ਼ਿਸ਼ਾ ਨਾਕਾਮ ਸਾਬਿਤ ਹੋਇਆ।
ਮੰਦਰ ਦੇ ਅੰਦਰ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੋਵੇਂ ਮਹਿਲਾਵਾਂ ਭੱਜਦੇ ਹੋਏ ਮੰਦਰ ਅੰਦਰ ਦਾਖਿਲ ਹੋਏ ਅਤੇ ਤੜਕੇ ਮੱਥਾ ਟੇਕਿਆ। ਇਸ ਤੋਂ ਬਾਅਦ ਜਦੋ ਇਸਦੀ ਜਾਣਕਾਰੀ ਲੋਕਾਂ ਨੂੰ ਪਤਾ ਚਲਿਆ ਤਾਂ ਉਹਨਾਂ ਨੇ ਮੰਦਰ ਨੂੰ ਬੰਦ ਕਰ ਦਿੱਤਾ ਤੇ ਮੰਦਰ ਦੀ ਸ਼ੂਧੀਕਰਨ ਵੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੰਦਰ ਦੇ ਅੰਦਰ ਬਿੰਦੂ ਅਤੇ ਕਣਗਦੁਰਗਾ ਨਾਂ ਦੀ ਮਹਿਲਾਵਾਂ ਨੇ ਮੰਦਰ ਦੇ ਅੰਦਰ ਪ੍ਰਵੇਸ਼ ਕਰ ਪੂਜਾ ਵੀ ਕੀਤੀ।
ਬਿੰਦੂ ਅਤੇ ਕਣਗਦੁਰਗਾ ਦੋਹਾਂ ਦੀ ਹੀ ਉਮਰ 50 ਸਾਲਾਂ ਤੋਂ ਘੱਟ ਹੈ। ਫਿਲਹਾਲ ਸੂਬੇ ਦੇ ਮੁੱਖ ਮੰਤਰੀ ਪੀ. ਵਿਜਯਨ ਨੇ ਇਹਨਾਂ ਦੀ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਹਨ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਸੁਰੱਖਿਅਤ ਥਾਂ ਤੇ ਰੱਖਿਆ ਹੋਇਆ ਹੈ।
ਦੱਸਣਯੋਗ ਗੱਲ ਹੈ ਕਿ ਪਿਛਲੇ ਸਾਲ ਕਈ ਮਹਿਲਾਵਾਂ ਨੇ ਇਸ ਮੰਦਰ ਵਿੱਚ ਦਾਖਿਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨਾਂ ਨੂੰ ਵਿਰੋਧ ਦੇ ਚੱਲਦੇ ਅੰਦਰ ਨਹੀਂ ਜਾਣ ਦਿੱਤਾ ਸੀ ਤੇ ਇਹਨਾਂ ਮਹਿਲਾਵਾਂ ਵਿੱਚ ਇਹ ਦੋ ਮਹਿਲਾਵਾਂ ਵੀ ਸ਼ਾਮਿਲ ਸੀ ਜਿਹਨਾਂ ਨੂੰ ਮੰਦਰ ਅੰਦਰ ਜਾਣ ਨਹੀਂ ਦਿੱਤਾ ਗਿਆ ਸੀ ਪਰ ਇਸ ਵਾਰ ਉਹ ਅਜਿਹਾ ਕਰਨ ਵਿੱਚ ਸਫਲ ਹੋਇਆ ਹਨ।



