ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਨਵੇਂ ਸਾਲ ਮੌਕੇ ਹਰ ਕਿਸੇ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਦਿਨ ਨੂੰ ਮਨਾਇਆ। ਅੰਮ੍ਰਿਤਸਰ ਵਿਖੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ ਸੰਗਤਾਂ ਨੇ ਬਹੁਤ ਹੀ ਬੜੀ ਤਾਦਾਦ ਵਿੱਚ ਮੱਥਾ ਟੇਕਿਆ। ਦੇਸ਼ਾਂ ਅਤੇ ਵਿਦੇਸ਼ਾਂ ਤੋ ਸਿੱਖਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਆਪਣੇ ਪਰਿਵਾਰ ਦੀ ਸੁਖ ਸ਼ਾਤੀ ਦੀ ਕਾਮਨਾ ਕੀਤੀ।
ਸੂਤਰਾਂ ਤੋ ਪਤਾ ਚੱਲਿਆ ਹੈ ਕਿ ਹਜਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਦੇਸ਼ਾ ਵਿਦੇਸ਼ਾਂ ਤੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸਿੱਖ ਸਂਗਤ ਦੀ ਭੀੜ ਇਹਨੀ ਸੀ ਕਿ ਪਰਿਕਰਮਾ ਵਾਲੇ ਥਾਂ ਦੇ ਨਾਲ ਨਾਲ ਕਿਤੇ ਵੀ ਖੜੇ ਹੋਣ ਦੀ ਥਾਂ ਨਹੀਂ ਸੀ।
ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸ਼ਰਧਾਲੂਆਂ ਦੇ ਕਾਰਨ ਬਾਹਰ ਪਾਰਕਿੰਗ ਤੇ ਵੀ ਥਾਂ ਨਹੀਂ ਸੀ ਇਹਨਾਂ ਹੀ ਨਹੀਂ ਗੁਰਦੁਆਰਾ ਸਾਹਿਬ ਦੇ ਬਾਹਰ ਹੋਟਲਾਂ, ਗੈਸਟ ਹਾਊਸ ਵੀ ਭਰੇ ਹੋਏ ਸੀ। ਨਾਲ ਹੀ ਰਾਸ਼ਨ ਵੀ ਪਹਿਲਾ ਨਾਲੋਂ ਕਰੀਬ ਡੇਢ ਗੁਣਾ ਪਕਾਇਆ ਗਿਆ। ਜਿਕਰ-ਏ-ਖਾਸ ਹੈ ਕਿ ਨਵੇਂ ਸਾਲ ਵਾਲੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਵਿੱਖੇ ਰੋਣਕਾਂ ਲੱਗਿਆ ਹੋਇਆ ਸੀ।






