ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਮਸ਼ਹੂਰ ਗੈਂਗਸਟਰ ਵਿੱਕੀ ਗੌਂਡਰ ਨੰ ਪੰਜਾਬ ਵਿੱਚ ਆਪਣੀ ਦਹਿਸ਼ਤ ਫੈਲਾਈ ਹੋਈ ਸੀ। ਇਸ ਗੈਂਗਸਟਰ ਨੂੰ ਪੰਜਾਬ ਪੁਲਿਸ ਨੇ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਤੋਂ ਬਾਅਦ ਪੰਜਾਬ ਦੇ ਕਈ ਗੈਂਗਸਟਰਾਂ ਨੇ ਆਪਣਾ ਆਤਮ ਸਮਰਪਣ ਕੀਤਾ ਤੇ ਨਾਲ ਹੀ ਕਈ ਗੈਂਗਸਟਰ ਪੁਲਿਸ ਦੀ ਗੋਲੀ ਦਾ ਸ਼ਿਕਾਰ ਵੀ ਹੋਏ।
ਸਾਲ 2018 ਦੇ ਸ਼ੁਰੂਆਤ ਵਿੱਚ ਹੀ ਗੈਂਗਸਟਰ ਵਿੱਕੀ ਗੌਂਡਰ ਨੂੰ 26 ਜਨਵਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਸੇ ਤਰ੍ਹਾਂ ਹੀ ਇਕ ਵਾਰ ਫਿਰ ਤੋਂ ਵਿੱਕੀ ਗੌਂਡਰ ਦੇ ਸਾਥਿਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੀ ਹੈ।
ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਵਿੱਕੀ ਗੌਂਡਰ ਦੇ ਸਾਥਿਆਂ ਮਸੇਤ ਕਈ ਹੋਰ ਮੁਲਜਮਾਂ ਨਾਲ ਨਵੇਂ ਸਾਲ ਦੇ ਮੌਕੇ ਦੂਜੇ ਜੇਲ ਵਿੱਚ ਭੇਜਿਆ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਜੇਲ੍ਹਾਂ ਤੋਂ ਸਾਹਮਣੇ ਆਉਣ ਵਾਲਿਆ ਵਾਰਦਾਤਾਂ ਤੇ ਵੀ ਲਗਾਮ ਲਗ ਸਕੇਗੀ।




