21 ਲੱਖ ਦੇ ਟਮਾਟਰਾਂ ਨਾਲ ਭਰਿਆ ਟਰੱਕ ਲਾਪਤਾ, ਡਰਾਈਵਰ ਤੇ ਕਲੀਨਰ ਫਰਾਰ

ਕਰਨਾਟਕ: ਕਰਨਾਟਕ ਦੇ ਕੋਲਾਰ ਤੋਂ ਰਾਜਸਥਾਨ ਜਾ ਰਿਹਾ 21 ਲੱਖ ਰੁਪਏ ਦੇ ਟਮਾਟਰਾਂ ਦਾ ਟਰੱਕ ਰਸਤੇ ਵਿੱਚ ਲਾਪਤਾ ਹੋ ਗਿਆ। ਟਰੱਕ ਡਰਾਈਵਰ ਅਤੇ ਕਲੀਨਰ ਨਾਲ…

ਕਰਨਾਟਕ: ਕਰਨਾਟਕ ਦੇ ਕੋਲਾਰ ਤੋਂ ਰਾਜਸਥਾਨ ਜਾ ਰਿਹਾ 21 ਲੱਖ ਰੁਪਏ ਦੇ ਟਮਾਟਰਾਂ ਦਾ ਟਰੱਕ ਰਸਤੇ ਵਿੱਚ ਲਾਪਤਾ ਹੋ ਗਿਆ। ਟਰੱਕ ਡਰਾਈਵਰ ਅਤੇ ਕਲੀਨਰ ਨਾਲ ਵੀ ਸੰਪਰਕ ਨਹੀਂ ਹੋ ਸਕਿਆ। ਟਰੱਕ ਮਾਲਕ ਨੇ ਦੱਸਿਆ ਕਿ ਡਰਾਈਵਰ ਨੇ ਆਪਣੇ ਸਾਥੀ ਨਾਲ ਮਿਲ ਕੇ ਟਮਾਟਰ ਚੋਰੀ ਕਰ ਲਏ ਹਨ। ਦੋਵਾਂ ਖਿਲਾਫ ਕੋਲਾਰ ਨਗਰ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਟਰੱਕ ਦੇ ਮਾਲਕ ਨੇ ਦੱਸਿਆ ਕਿ 27 ਜੁਲਾਈ ਨੂੰ ਦੋ ਵਪਾਰੀਆਂ ਨੇ ਕੋਲਾਰ ਏਪੀਐਮਸੀ ਯਾਰਡ ਤੋਂ ਰਾਜਸਥਾਨ ਦੇ ਜੈਪੁਰ ਤੱਕ ਟਮਾਟਰ ਲਿਜਾਣ ਲਈ ਟਰੱਕ ਬੁੱਕ ਕੀਤਾ ਸੀ। ਟਰੱਕ ਨੇ ਸ਼ਨੀਵਾਰ ਰਾਤ ਨੂੰ ਜੈਪੁਰ ਪਹੁੰਚਣਾ ਸੀ, ਪਰ ਸੋਮਵਾਰ ਤੱਕ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚਿਆ। ਡਰਾਈਵਰ ਦਾ ਫੋਨ ਵੀ ਬੰਦ ਹੈ, ਟਰੱਕ ਦੇ ਆਪਰੇਟਰ ਨਾਲ ਵੀ ਸੰਪਰਕ ਨਹੀਂ ਹੋ ਸਕਿਆ।

ਕੋਲਾਰ ਤੋਂ ਟਰੱਕ 1600 ਦੂਰ ਚਲਾ ਗਿਆ
ਪੁਲਿਸ ਦਾ ਕਹਿਣਾ ਹੈ ਕਿ ਗੱਡੀ ਵਿੱਚ ਲਗਾਏ ਗਏ ਜੀਪੀਐਸ ਟਰੈਕਰ ਦੇ ਅਨੁਸਾਰ, ਟਰੱਕ ਨੇ ਕੋਲਾਰ ਤੋਂ ਲਗਭਗ 1600 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਸੀ। ਇਸ ਤੋਂ ਬਾਅਦ ਟਰੱਕ ਦਾ ਕੋਈ ਸੁਰਾਗ ਨਹੀਂ ਲੱਗਾ। ਟਮਾਟਰ ਖਰੀਦਣ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਟਰੱਕ ਨਾਲ ਹਾਦਸਾ ਵਾਪਰਿਆ ਹੁੰਦਾ ਤਾਂ ਸਾਨੂੰ ਸੂਚਨਾ ਮਿਲ ਜਾਂਦੀ। ਸਾਨੂੰ ਸ਼ੱਕ ਹੈ ਕਿ ਡਰਾਈਵਰ ਟਮਾਟਰ ਚੋਰੀ ਕਰਨ ਲਈ ਟਰੱਕ ਲੈ ਕੇ ਫਰਾਰ ਹੋ ਸਕਦਾ ਹੈ।

ਕਰਨਾਟਕ ‘ਚ 2.5 ਟਨ ਟਮਾਟਰਾਂ ਨਾਲ ਭਰੇ ਟਰੱਕ ਨੂੰ ਕੀਤਾ ਅਗਵਾ 
ਇਸ ਤੋਂ ਪਹਿਲਾਂ 8 ਜੁਲਾਈ ਨੂੰ ਕਰਨਾਟਕ ਦੇ ਚਿਤਰਦੁਰਗਾ ਤੋਂ ਟਮਾਟਰਾਂ ਨਾਲ ਭਰਿਆ ਟਰੱਕ ਅਗਵਾ ਕਰ ਲਿਆ ਗਿਆ ਸੀ। ਇਸ ਦੀ ਕੀਮਤ ਕਰੀਬ 3 ਲੱਖ ਰੁਪਏ ਦੱਸੀ ਜਾ ਰਹੀ ਹੈ। ਮਲੇਸ਼ ਨਾਂ ਦਾ ਕਿਸਾਨ ਟਰੱਕ ਵਿੱਚ ਟਮਾਟਰ ਲੈ ਕੇ ਕੋਲਾਰ ਮੰਡੀ ਜਾ ਰਿਹਾ ਸੀ। ਰਸਤੇ ਵਿੱਚ ਟਰੱਕ ਦੀ ਇੱਕ ਕਾਰ ਨਾਲ ਟੱਕਰ ਹੋ ਗਈ, ਜਿਸ ਨਾਲ ਕਾਰ ਦੀ ਵਿੰਡਸ਼ੀਲਡ ਚਕਨਾਚੂਰ ਹੋ ਗਈ।

ਇਸ ਤੋਂ ਬਾਅਦ ਕਾਰ ਵਿੱਚ ਸਵਾਰ 3 ਵਿਅਕਤੀਆਂ ਨੇ ਕਿਸਾਨ ਅਤੇ ਟਰੱਕ ਡਰਾਈਵਰ ਨੂੰ ਰੋਕ ਲਿਆ। ਉਸ ਨੇ ਕਿਸਾਨ ਤੋਂ ਮੁਆਵਜ਼ਾ ਮੰਗਿਆ, ਪਰ ਕਿਸਾਨ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ। ਇਸ ’ਤੇ ਕਾਰ ਸਵਾਰ ਟਮਾਟਰਾਂ ਨਾਲ ਲੱਦਿਆ ਟਰੱਕ ਲੈ ਕੇ ਭੱਜ ਗਏ।

ਖੇਤ ‘ਚੋਂ 2.5 ਲੱਖ ਦੇ ਟਮਾਟਰ ਚੋਰੀ 

4 ਜੁਲਾਈ ਨੂੰ ਕਰਨਾਟਕ ‘ਚ ਇਕ ਕਿਸਾਨ ਧਾਰੀਨੀ ਦੇ ਖੇਤ ‘ਚੋਂ 2.5 ਲੱਖ ਰੁਪਏ ਦੇ ਟਮਾਟਰ ਚੋਰੀ ਹੋ ਗਏ ਸਨ। ਮਾਮਲਾ ਹਸਨ ਜ਼ਿਲ੍ਹੇ ਦੇ ਗੋਨੀ ਸੋਮਾਨਹੱਲੀ ਪਿੰਡ ਦਾ ਹੈ। ਇੱਥੇ ਰਾਤ ਸਮੇਂ ਚੋਰਾਂ ਨੇ ਖੇਤ ਵਿੱਚੋਂ 50-60 ਬੋਰੀਆਂ ਟਮਾਟਰ ਚੋਰੀ ਕਰ ਲਏ ਸਨ। ਧਾਰਣੀ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਸੀ। ਉਸ ਨੇ ਦੱਸਿਆ ਕਿ ਜਦੋਂ ਚੋਰੀ ਹੋਈ ਤਾਂ ਟਮਾਟਰ ਦੀ ਕੀਮਤ 120 ਰੁਪਏ ਕਿਲੋ ਤੋਂ ਉਪਰ ਸੀ।

Leave a Reply

Your email address will not be published. Required fields are marked *