ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਪਿੰਡਾਂ ਵਿੱਚ ਪੰਚਾਂ ਅਤੇ ਸਰਪੰਚਾਂ ਨੂੰ ਚੁਣਨ ਦੇ ਲਈ ਵੋਟਿੰਗ ਜਾਰੀ ਹੋ ਗਈ ਹੈ। ਇਹਨਾਂ ਪਿੰਡਾ ਵਿੱਚ ਕਰੀਬ 13,276 ਪੰਚਾਇਤੀ ਲਈ ਵੋਟਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਵੀ ਕੀਤੇ ਗਏ ਹਨ।
ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਜਾਣ ਦੇ ਬਾਵਜੁਦ ਵੀ ਫਿਰੋਜਪੁਰ ਦੇ ਪਿੰਡ ਨਾਰਾਇਣ ਸਿੰਘ ਵਾਲਾ ਅਤੇ ਮਮਦੋਟ ਦੇ ਪਿੰਡ ਚੁੱਘੇ ਕਿਸ਼ੋਰ ਸਿੰਘ ਵਾਲਾ ਝੱੜਪਾ ਹੋ ਜਾਣ ਦਾ ਮਾਮਲੇ ਸਾਹਮਣੇ ਆਏ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ਼ ਨਾਰਾਇਣ ਸਿੰਗ ਵਾਲਾ ਵਿੱਚ ਦੋ ਗੁੱਟਾਂ ਵਿਚਾਲੇ ਝਗੜਾ ਹੋ ਗਿਆ ਜਿਸ ਕਾਰਨ ਇਹਨਾਂ ਗੁੱਟਾਂ ਵਿੱਚ ਫਾਇਰਿੰਗ ਵੀ ਹੋਈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਫਾਇਰਿੰਗ ਵਿੱਚ ਕਿਸੇ ਦੇ ਜਖਮੀ ਹੋਣ ਤੋਂ ਬਚਾਅ ਰਿਹਾ ਹੈ। ਮਮਦੋਟ ਵਿੱਚ ਵੀ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਮਦੋਟ ਦੇ ਪਿੰਡ ਚੁੱਘੇ ਕਿਸ਼ੋਰ ਸਿੰਘ ਵਾਲਾ ‘ਚ ਦੋ ਧਿਰਾਂ ਵਿਚਾਲੇ ਝੱੜਪ ਹੋਈ। ਜਿਸ ਕਾਰਨ ਇਸ ਝੱੜਪ ਵਿੱਚ ਕਈ ਲੋਕ ਜਖਮੀ ਹੋ ਗਏ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।




