ਰਾਜੀਵ ਗਾਂਧੀ ਦੇ ਬੁੱਤ ਦੀ ਸਫਾਈ ਦੇ ਚੱਕਰ ਵਿੱਚ ਕਾਂਗਰਸੀ ਨੇਤਾ ਨੇ ਕੀਤੀ ਦਸਤਾਰ ਦੀ ਬੇਅਦਬੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲ਼ਿਖ ਮਲਣ ਵਾਲੇ ਮਾਮਲੇ ਤੇ ਸਿਆਸਤ ਭੱਖਦੀ ਹੋਈ ਨਜਰ ਆ ਰਹੀ ਹੈ। ਦੱਸ ਦਈਏ ਕਿ ਜਿੱਥੇ ਇਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲ਼ਿਖ ਮਲਣ ਵਾਲੇ ਮਾਮਲੇ ਤੇ ਸਿਆਸਤ ਭੱਖਦੀ ਹੋਈ ਨਜਰ ਆ ਰਹੀ ਹੈ। ਦੱਸ ਦਈਏ ਕਿ ਜਿੱਥੇ ਇਕ ਪਾਸੇ ਅਕਾਲੀਆਂ ਨੇ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲਾ ਕੀਤਾ ਤੇ ਉਹਨਾਂ ਦੇ ਹੱਖ ਨੂੰ ਲਾਲ ਕੀਤਾ

gursimran singh mand

ਉੱਥੇ ਹੀ ਦੂਜੇ ਪਾਸੇ ਕਾਂਗਰਸੀਆਂ ਨੇ ਬੁੱਤ ਨੂੰ ਦੁੱਧ ਨਾਲ ਧੋਇਆ। ਪਰ ਇਸਦੇ ਨਾਲ ਹੀ ਕਾਂਗਰਸੀ ਨੇਤਾ ਨੇ ਰੋਸ ਦੇ ਚੱਲਦੇ ਦਸਤਾਰ ਦੀ ਬੇਅਦਬੀ ਕਰ ਦਿੱਤੀ।

gursimran singh mand

ਜੀ ਹਾਂ ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਨੇ ਬੁੱਤ ਨੂੰ ਪਹਿਲਾ ਦੁੱਧ ਨਾਲ ਧੋਤਾ ਉਸ ਤੋਂ ਬਾਅਦ ਆਪਣੀ ਦਸਤਾਰ ਨਾਲ ਬੁੱਤ ਨੂੰ ਸਾਫ ਵੀ ਕੀਤਾ। ਇਸ ਤਰ੍ਹਾਂ ਉਹਨਾਂ ਨੇ ਦਸਤਾਰ ਦੀ ਬੇਅਦਬੀ ਕਰ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ।

gursimran singh mand

ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਬੁੱਤ ਦੀ ਸਫਾਈ ਦੇ ਚੱਕਰ ਵਿੱਚ ਦਸਤਾਰ ਦੀ ਅਹਮਿਅਤ ਨੂੰ ਨਾ ਸਮਝਿਆ। ਤੇ ਬੇਅਦਬੀ ਕਰ ਦਿੱਤੀ।

gursimran singh mand

ਜਿਕਰਯੋਗ ਹੈ ਕਿ ਮੰਡ ਦੁਆਰਾ ਦਸਤਾਰ ਦੀ ਬੇਅਦਬੀ ਕਰਦੇ ਹੋਏ ਦੀ ਤਸਵੀਰਾਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆਂ ਹਨ ਤੇ ਸਿੱਖਾਂ ਵੱਲੋਂ ਰੋਸ ਵੀ ਪ੍ਰਗਟ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *