ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਵਿੱਖੇ ਸਲੇਮ ਟਾਬਰੀ ਇਲਾਕੇ ਵਿਚ ਰਾਜੀਵ ਗਾਂਧੀ ਦੇ ਪੁਤਲੇ ਨੂੰ ਅਕਾਲੀ ਦਲ ਦੇ ਯੂਥ ਨੇਤਾਵਾਂ ਵੱਲੋਂ ਕਾਲਾ ਗਿਆ। ਇਹਨਾਂ ਹੀ ਉਹਨਾਂ ਨੇ ਗੁੱਸਾ ਵਿੱਚ ਆਕੇ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲਾ ਕੀਤਾ ਗਿਆ ਤੇ ਨਾਲ ਹੀ ਉਹਨਾਂ ਦੇ ਹੱਥਾਂ ਨੂੰ ਲਾਲ ਵੀ ਕੀਤਾ ਗਿਆ।
https://www.facebook.com/LivingIndiaNewschannel/videos/702664843467466/
ਇਸ ਤੋਂ ਇਲਾਵਾ ਉਹਨਾਂ ਨੇ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਅਤੇ ਖੇਡ ਰਤਨ ਨਾਲ ਜੁੜੇ ਨਾਂਅ ਨੂੰ ਹਟਾਉਣ ਦੀ ਵੀ ਮੰਗ ਕੀਤੀ ਹੈ। ਅਕਾਲੀ ਨੇਤਾਵਾਂ ਨੇ ਉਹਨਾਂ ਨੂੰ 1984 ਸਿੱਖ ਕਤਲੇਆਮ ਦਾ ਦੋਸ਼ੀ ਵੀ ਕਿਹਾ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਇਸ ਤਰ੍ਹਾਂ ਦੀ ਕਾਰਵਾਈ ਯੂਥ ਅਕਾਲੀ ਦਲ ਦੇ ਨੇਤਾ ਗੁਰਦੀਪ ਸਿੰਘ ਗੋਸ਼ਾ ਅਤੇ ਮੀਤ ਪਾਲ ਸਿੰਘ ਦੁੱਗਰੀ ਨੇ ਰਾਜੀਵ ਗਾਧੀ ਦੇ ਬੁੱਤ ਨੂੰ ਕਾਲਾ ਅਤੇ ਉਹਨਾਂ ਦੇ ਹੱਥ ਨੂੰ ਲਾਲ ਕੀਤਾ ਗਿਆ ਹੈ।
ਦੱਸਣਯੋਗ ਗੱਲ ਹੈ ਕਿ ਇਸ ਮਾਮਲੇ ਤੋਂ ਬਾਅਦ ਕਾਂਗਰਸੀ ਨੇਤਾਵਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।




