ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ਼੍ਰੋਮਣੀ ਕਮੇਟੀ ਵੱਲੋਂ ਆਨਲਾਈਨ ਸ਼ਾਪਿੰਗ ਸਾਇਟ ਕੰਪਨੀ ਐਮਾਜੋਨ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਾਰਨ ਐਮਾਜੋਨ ਨੂੰ ਲੀਗਲ ਨੋਟਿਸ ਭੇਜਿਆ ਸੀ।
ਜਿਸ ਤੇ ਐਮਾਜੋਨ ਨੇ ਆਪਣਾ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜ ਕੇ ਮੁਆਫੀ ਮੰਗੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਐਮਾਜੋਨ ਨੇ ਪੱਤਰ ਵਿੱਚ ਕਿਹਾ ਹੈ ਕਿ ਅਸੀ ਹਰ ਧਰਮ ਦਾ ਸਤਿਕਾਰ ਕਰਦੇ ਹਾਂ।
ਤਿਸਰੀ ਧਿਰ ਵੱਲੋਂ ਕੀਤੀ ਗਈ ਗਤਲੀ ਦਾ ਉਹਨਾਂ ਨੂੰ ਬੇਹੱਦ ਅਫਸੋਸ ਹੈ ਜਿਸ ਕਾਰਨ ਉਹਨਾਂ ਨੂੰ ਮੁਆਫ ਕੀਤਾ ਜਾਵੇ। ਦੱਸਣਯੋਗ ਗੱਲ ਹੈ ਕਿ ਐਮਾਜੋਨ ਤੇ ਇਕ ਸਾਇਟ ਵੱਲੋਂ ਡੋਰਮੈਟ ਅਤੇ ਟਾਇਲਟ ਮੈਟ ਨੂੰ ਵੇਚਿਆ ਜਾ ਰਿਹਾ ਸੀ
ਜਿਸ ਉੱਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲੱਗੀ ਹੋਈ ਸੀ। ਜਿਸ ਕਾਰਨ ਸਿੱਖਾਂ ਵੱਲੋਂ ਇਸ ਮਾਮਲੇ ਤੇ ਗੁੱਸਾ ਪ੍ਰਗਟ ਕੀਤਾ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਐਮਾਜੋਨ ਨੂੰ ਲੀਗਲ ਨੋਟਿਸ ਭੇਜਿਆ ਗਿਆ। ਜਿਸ ਕਾਰਨ ਐਮਾਜੋਨ ਨੇ ਲਿਖਤੀ ਤੌਰ ਤੇ ਮੁਆਫੀ ਮੰਗੀ ਹੈ।




