ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹਰੀ ਚੰਦ ਅਰੋੜਾ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਨਾਂ ‘ਚ ਪੰਜਾਬ ਭਰ ‘ਚ ਸ਼ਰਾਬ ਦੇ ਠੇਕੇ ਬੰਦ ਰੱਖਣ ਦੀ ਅਪੀਲ ਕੀਤੀ ਹੈ | ਇਸ ਸਬੰਧੀ ਅਰੋੜਾ ਨੇ ਮੁੱਖ ਪਾਰਲੀਮਾਨੀ ਸਕੱਤਰ ਸੁਰੇਸ਼ ਕੁਮਾਰ ਨੂੰ ਚਿੱਠੀ ਲਿਖ ਐ | ਅਰੋੜਾ ਨੇ ਕਿਹਾ ਕਿ, ”23 ਦਿਸੰਬਰ ਨੂੰ ਵੱਡੇ ਸਾਹਿਬਜ਼ਾਦਿਆਂ ਦਾ, ਅਤੇ 28 ਦਿਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਤੀ ਸਤਿਕਾਰ ਨੂੰ ਦੇਖਦਿਆਂ ਇਹਨਾਂ ਦੇ ਸ਼ਹੀਦੀ ਵਾਲੇ ਦੋਹਾਂ ਦਿਵਸਾਂ ਨੂੰ ਸਾਰੇ ਪੰਜਾਬ ਵਿਚ ਸ਼ਰਾਬ ਦੇ ਠੇਕੇ ਪੂਰਾ ਦਿਨ ਬੰਦ ਰਹਿਣੇ ਚਾਹੀਦੇ ਹਨ।” ਅਰੋੜਾ ਨੇ ਕਿਹਾ ਇਹ ਪੂਰੇ ਪੰਜਾਬ ਦੇ ਨਿਵਾਸੀਆਂ ਦੀ ਵੀ ਮੰਗ ਹੈ | ਜਿਸ ਕਰਕੇ ਇਸ ਸਬੰਧੀ ਤੁਰੰਤ ਫੈਸਲਾ ਲਿਆ ਜਾਵੇ |
Watch Video
https://youtu.be/OdjfN74PaiI
