ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:
“ਕਲਮਚੋਰ”
ਪਰਮਿੰਦਰ ਸਿੰਘ ਜੋਸ਼ੀ ਦੀ ਕਲਮ ਚੋ ਨਿਕਲੇ ਕਾਲਪਨਿਕ ਪਾਤਰਾਂ ਦੀ ਇੱਕ ਸੱਚੀ ਕਹਾਣੀ.
ਕਾਰ ਚੋ ਉਤਰਦੇ ਹੀ ਦਫਤਰ ਵੱਲ ਨੂੰ ਜਾਂਦੇ ਕਿ ਖਿਆਲ ਆਉਂਦਾ ਕਿ ਅੱਜ ਕਿਉ ਨਾ ਆਪਣੇ ਆਲੇ ਦੁਆਲੇ ਦੇ ਹਮਦਰਦਾਂ ਨੂੰ ਇਕੱਠਾ ਕਰ ਇੱਕ ਮੁੱਖ ਮਹਿਮਾਨ ਬੁਲਾ ਸ਼ੁਗਲ ਕੀਤੀ ਜਾਵੇ,ਇਸੀ ਬਹਾਨੇ ਆਪਣੇ ਜਰੂਰੀ ਕੰਮ ਵੀ ਮੁੱਖ ਮਹਿਮਾਨਾਂ ਤੋਂ ਕਰਵਾਉਣ ਦੀ ਦਰਖ਼ਾਸਤ ਰੱਖ ਦਿਤੀ ਜਾਵੇਗੀ.ਇਸ ਤਰ੍ਹਾਂ ਹੀ ਕਾਫੀ ਮੇਹਨਤੀ ਤੇ ਚਲਾਕ ਸੀ ਸੁਰਵਿੰਦਰ.ਤੇਜ,ਸਮੇਂ ਦੇ ਨਾਲ ਬਦਲਣਾ ਅਤੇ ਖਾਮੋਸ਼ ਰਹਿ ਕੇ ਕਲਮ ਦਾ ਇਸਤੇਮਾਲ ਕਰਨਾ ਸੁਰਵਿੰਦਰ ਨੂੰ ਚੰਗੀ ਤਰ੍ਹਾਂ ਆਉਂਦਾ ਸੀ.ਪਿਰਮਲ ਅਕਸਰ ਸੁਰਵਿੰਦਰ ਦੇ ਲੇਖ ਪੜਦਾ ਸੀ ਪਰ ਕੁਝ ਖਾਸ ਉਨਾਂ ਲੇਖਾਂ ਵਿੱਚੋ ਸਿੱਖ ਨਹੀਂ ਪਾਉਂਦਾ ਸੀ.ਸ਼ਾਇਦ ਇੱਕ ਪੱਖੀ ਲੇਖਾਂ ਤੋਂ ਕੋਈ ਕੁਝ ਸਿੱਖ ਵੀ ਕਿ ਸਕਦਾ ਹੈ?ਸੰਗਰੂਰ ਦਾ ਰਹਿਣ ਵਾਲਾ ਪਿਰਮਲ ਮੀਡਿਆ ਦੇ ਖੇਤਰ ਵਿੱਚ ਨਵਾਂ ਤਾ ਸੀ ਪਰ ਨਾਲ ਹੀ ਉਸਦੇ ਅਦਾਰੇ ਦੇ ਨਵਾਂ ਹੋਣ ਕਾਰਣ ਉਹ ਇਸ ਖੇਤਰ ਵਿੱਚ ਆਪਣੀ ਕਿਸਮਤ ਚਮਕਾਉਣ ਦੇ ਲਈ ਮੇਹਨਤ ਕਰ ਰਿਹਾ ਸੀ ਪਰ ਜਿਸ ਤਰ੍ਹਾਂ ਹੋਰ ਪੱਤਰਕਾਰ ਸਨ ਉਹ ਓਹਨਾ ਵਾਂਗ ਬਿਲਕੁਲ ਵੀ ਨਹੀਂ ਸੀ,ਪਿਰਮਲ ਦੀ ਸੋਚ ਸੀ ਕਿ ਕਲਮ ਕਿਸੀ ਪੱਖੀ ਨਹੀਂ ਪਰ ਇੱਕ ਨਿਰਪੱਖ ਸੋਚ ਨਾਲ ਹੀ ਲੋਕਾਂ ਵਿੱਚ ਸੱਚ ਦੀ ਆਵਾਜ ਪੈਦਾ ਕਰ ਸਕਦੀ ਹੈ,ਪਰ ਪਿਰਮਲ ਨੇ ਸੁਰਵਿੰਦਰ ਦੇ ਲੇਖਾਂ ਨੂੰ ਪੜਨਾ ਬੰਦ ਕਰ ਦਿੱਤਾ ਸੀ ਜਿਸ ਵਿੱਚ ਸਿਰਫ ਤੇ ਸਿਰਫ ਇਸ਼ਤਿਹਾਰ ਹੀ ਦਿਖਦਾ ਸੀ ਨਾ ਕਿ ਕੋਈ ਨਿਰਪੱਖਤਾ.ਪਿਰਮਲ ਨੌਜਵਾਨ ਸੀ ਅਤੇ ਕਲਮ ਨੂੰ ਵੀ ਨੌਜਵਾਨ ਤਰੀਕੇ ਦੇ ਨਾਲ ਵਰਤਣਾ ਚਾਹੁੰਦਾ ਸੀ ਪਰ ਉਸ ਤੋ ਪਹਿਲਾ ਉਹ ਨਾਲ ਨਾਲ ਆਪਣੇ ਆਲੇ ਦੁਆਲੇ ਦੇ ਪੱਤਰਕਾਰਾਂ ਤੋਂ ਸਿੱਖਣਾ ਵੀ ਚਾਹੁੰਦਾ ਸੀ,
ਭਲਾ ਕੋਈ ਬਿਨਾ ਸਿੱਖੇ ਸਫਲਤਾ ਹਾਸਿਲ ਕਰ ਸਕਦਾ?ਪਰ ਆਲੇ ਦੁਆਲੇ ਨੇ ਉਸਨੂੰ ਕੁਝ ਹੋਰ ਹੀ ਸਿਖਾਉਣਾ ਸ਼ੁਰੂ ਕਰਤਾ ਜਿਸ ਕਰਕੇ ਪਿਰਮਲ ਨੇ ਓਹਨਾ ਸਬ ਤੋਂ ਹੀ ਤੌਬਾ ਕਰਨੀ ਆਪਣੀ ਸਿਆਣਪ ਸਮਝੀ.ਰੋਟੀ ਬਣਾਉਣ ਆਲੇ ਤੋਂ ਲੈ ਜੁੱਤੀਆਂ ਬੇਚਣ ਵਾਲੇ ਪੱਤਰਕਾਰ ਬਣੇ ਬੈਠੇ ਸਨ,ਕੋਈ ਕਬਾੜੀ,ਸਪੀਕਰ ਲਾਉਣ ਵਾਲਾ ਤੇ ਕੋਈ ਵਪਾਰੀ ਹਰ ਇੱਕ ਆਪਣੇ ਉਪਰ ਪੱਤਰਕਾਰੀ ਦਾ ਠੱਪਾਂ ਲਾ ਆਪਣੇ ਜਾਇਜ- ਨਾਜਾਇਜ ਕੰਮ ਕੱਢ ਰਹੇ ਸਨ.ਪਿਰਮਲ ਇੱਕ ਪੁਲਿਸ ਦੀ ਪ੍ਰੈਸ ਕਾਨਫਰੰਸ ਵਿੱਚ ਜਾਂਦਾ ਤਾ ਕਿ ਦੇਖਦਾ ਕਿ ਲਿਪਸਟਿਕ ਅਤੇ ਬਿੰਦੀ ਬੇਚਣ ਵਾਲਾ ਵੀ ਇੱਕ ਚੈਨਲ ਦਾ ਮਾਇਕ ਫੜ ਆਪਣੀ ਪੱਤਰਕਾਰੀ ਦਿਖਾ ਰਿਹਾ ਹੁੰਦਾ,ਪਿਰਮਲ ਇੱਕ ਵਕ਼ਤ ਤਾ ਦੇਖ ਕੇ ਹੱਸ ਪੈਂਦਾ ਪਰ ਸੋਚਦਾ ਕਿ ਇਸਦੇ ਅਤੇ ਸੁਵਿੰਦਰ ਵਰਗੇ ਪੱਤਰਕਾਰਾਂ ਵਿੱਚ ਕੋਈ ਫਰਕ ਨਹੀਂ ਕਿਉਂਕਿ ਦੋਨਾਂ ਦਾ ਮਕਸਦ ਆਪਣਾ ਕੰਮ ਪੂਰਾ ਕਰਵਾਉਣਾ ਹੀ ਹੈ,ਖੈਰ ਓਹਦੇ ਨਾਲ ਦਾ ਖੜਾ ਇੱਕ ਵਪਾਰੀ ਪੱਤਰਕਾਰ ਵੀ ਉਸ ਨਾਲ ਖੜਾ ਹੁੰਦਾ ਅਤੇ ਪੁੱਛਦਾ-ਨਵਾਂ ਹੈ?
ਪਿਰਮਲ- ਜੀ ਹਾਂ
ਵਪਾਰੀ ਪੱਤਰਕਾਰ- ਕਿ ਕੰਮ ਕਰਦਾ ਹੈ?
ਪਿਰਮਲ- ਜੀ ਮੈਂ ਪੱਤਰਕਾਰੀ ਹੀ ਕਰਦਾ ਹਾਂ.
ਵਪਾਰੀ ਪੱਤਰਕਾਰ-ਉਹ ਤੇ ਠੀਕ ਹੈ ਪਰ ਹੋਰ ਕੰਮ ਕਿ ਹੈ?
ਪਿਰਮਲ-ਜੀ ਕੁਝ ਨਹੀਂ.
ਵਪਾਰੀ-ਤੂੰ ਔਖਾ ਹੀ ਹੋਣਾ ਹੈ.
ਪਿਰਮਲ ਨੂੰ ਉਸਦੀ ਇਹ ਗੱਲ ਉਸ ਸਮੇਂ ਸਮਝ ਨਹੀਂ ਆਉਂਦੀ ਤੇ ਉਸਤੋਂ ਅਲਵਿਦਾ ਕਹਿੰਦਾ ਹੋਇਆ ਆਪਣੀ ਖ਼ਬਰ ਪੂਰੀ ਕਰ ਘਰ ਨੂੰ ਪਰਤ ਜਾਂਦਾ ਹੈ.
ਕਈ ਸਾਲ ਪਿਰਮਲ ਇਸ ਵਪਾਰ ਦੀ ਭਰੀ ਕਲਮ ਚ ਸਂਗਰੂਰ ਚ ਹੀ ਆਪਣੀ ਕਲਮ ਨਾਲ ਸੱਚਾਈ ਅਤੇ ਨਿਰਪੱਖਤਾ ਨਾਲ ਕਲਮ ਨੂੰ ਚਲਾਉਂਦਾ ਰਹਿੰਦਾ ਹੈ,ਪਿਰਮਲ ਕਈ ਮੁੱਖ ਖਬਰਾਂ ਦਾ ਤਾਜ ਆਪਣੇ ਉਪਰ ਪਾਉਂਦਾ ਪਰ ਨਾ ਤਾ ਉਹ ਹੋਰ ਪੱਤਰਕਾਰਾਂ ਵਾਂਗ ਪੁਲਿਸ,ਰਾਜਨੀਤੀ ਅਤੇ ਉੱਚ ਅਧਿਕਾਰੀਆਂ ਚ ਆਪਣੀ ਪਛਾਣ ਬਣਾ ਪਾਉਂਦਾ ਤੇ ਨਾ ਹੀ ਉਸਨੂੰ ਇਸਦੀ ਲੋੜ ਮਹਿਸੂਸ ਹੁੰਦੀ ਹੈ,ਪਰ ਲੋਕਾਂ ਵਿੱਚ ਪਿਰਮਲ ਇੱਕ ਸੱਚਾ ਤੇ ਸਾਫ ਕਲਮ ਚਲਾਉਣ ਵਾਲਾ ਪੱਤਰਕਾਰ ਮੰਨਿਆ ਜਾਂਦਾ ਹੈ.ਪਿਰਮਲ ਨੂੰ ਕੋਈ ਰਾਜਨੀਤਿਕ ਇਨਸਾਨ ਉਸ ਵੇਲੇ ਹੀ ਯਾਦ ਕਰਦੇ ਸਨ ਜਦੋ ਓਹਨਾ ਉਪਰ ਕੋਈ ਸੰਕਟ ਆਉਂਦਾ ਸੀ ਕਿਉਂਕਿ ਪਿਰਮਲ ਉਸ ਅਦਾਰੇ ਨਾਲ ਜੁੜਿਆ ਹੋਇਆ ਸੀ ਜੋ ਇਸ਼ਤਿਹਾਰ ਸਿਰਫ ਹੱਸ ਕੇ ਮੰਗਦੇ ਸਨ ਨਾ ਕਿ ਤੰਗ ਕਰਕੇ ਅਤੇ ਰਾਜਨੀਤਿਕ ਲੋਕਾਂ ਨੂੰ ਪਤਾ ਸੀ ਕਿ ਪਿਰਮਲ ਕਿਸੇ ਤੋਹਫੇ ਜਾ ਮਤਲਬ ਨਾਲ ਓਹਨਾ ਦੇ ਹੱਥ ਨਹੀਂ ਆਏਗਾ ਤੇ ਏਹੀ ਕਾਰਣ ਸੀ ਕਿ ਉਸਦੇ ਉਪਰ ਇੱਕ ਵਾਰ ਖ਼ਤਰਨਾਕ ਹਮਲਾ ਵੀ ਹੋਇਆ ਸੀ ਜਿਸ ਕਰਕੇ ਓਹਨੂੰ ਪੂਰਾ ਇੱਕ ਮਹੀਨਾ ਆਪਣਾ ਮੂੰਹ ਬੰਦ ਰੱਖਣਾ ਪਿਆ ਸੀ.
ਸੁਰਵਿੰਦਰ ਦੇ ਮਨ ਚ ਖਿਆਲ ਆਉਂਦਾ ਕਿ ਕਿਊ ਨਾ ਪੱਤਰਕਾਰਾਂ ਦਾ ਇੱਕ ਕਲੱਬ ਬਣਾਇਆ ਜਾਵੇ ਤਾਂ ਜੋ ਪੱਤਰਕਾਰਾਂ ਦੇ ਮਸਲਿਆਂ ਦੇ ਲਈ ਅਵਾਜ ਚੁੱਕੀ ਜਾਵੇ ਅਤੇ ਆਪਣੇ ਹੱਕ ਦੇ ਲਈ ਮਜਬੂਤੀ ਬਣਾਈ ਜਾਵੇ.ਪਿਰਮਲ ਸੋਚਦਾ ਹੁੰਦਾ ਸੀ ਕਿ ਇੱਕ ਕਲਮ ਦੇ ਸਿਪਾਹੀ ਨੂੰ ਕਲੱਬ ਦੀ ਕਿ ਲੋੜ?ਉਹ ਆਪਣੀ ਕਲਮ ਨਾਲ ਹੀ ਆਪਣੀ ਲੜਾਈ ਇਕੱਲਾ ਹੀ ਲੜ ਸਕਦਾ ਹੈ.ਪਰ ਸਬ ਨਾਲ ਵੱਖ ਹੋਕੇ ਚੱਲਣਾ ਵੀ ਠੀਕ ਨਹੀਂ,ਕਲੱਬ ਨਾਲ ਪਿਰਮਲ ਵੀ ਜੁੜ ਜਾਂਦਾ ਹੈ,ਕਲੱਬ ਦੇ ਕਈ ਪ੍ਰੋਗਰਾਮ ਕਰਾਏ ਜਾਂਦੇ ਹਨ ਜਿੰਨਾ ਵਿੱਚ ਸੁਰਵਿੰਦਰ ਸਬ ਤੋਂ ਅੱਗੇ ਹੁੰਦਾ ਹੈ ਕਿਉਂਕਿ ਸੁਰਵਿੰਦਰ ਨੂੰ ਏਨਾ ਪ੍ਰੋਗਰਾਮਾਂ ਦਾ ਅਨੁਭਵ ਵੀ ਸੀ ਅਤੇ ਉਸਦੇ ਵਿਚੋਂ ਆਪਣਾ ਮੱਤਲਬ ਖੱਟਣਾ ਵੀ ਉਸਨੂੰ ਚੰਗੀ ਤਰਾਂ ਆਉਂਦਾ ਸੀ.ਪਿਰਮਲ ਇਹ ਸਬ ਦੇਖਦਾ ਰਹਿੰਦਾ ਅਤੇ ਸੋਚਦਾ ਕਿ ਆਖਿਰ ਕਲਮ ਨੂੰ ਸਹੀ ਰਾਹ ਵਿੱਚ ਕਿਊ ਨਹੀਂ ਵਰਤਿਆ ਜਾ ਰਿਹਾ?ਪਰ ਪਿਰਮਲ ਦੀ ਸੋਚ ਹੁੰਦੀ ਹੈ ਕਿ ਕੁਝ ਚੀਜਾਂ ਸਮੇਂ ਦੇ ਨਾਲ ਹੀ ਬਦਲਦੀਆਂ ਹਨ.ਸਮਾਂ ਗੁਜਰਦਾ ਹੈ ਅਤੇ ਪਿਰਮਲ ਇੱਕ ਵੱਡੇ ਵਿੱਦਿਅਕ ਅਦਾਰੇ ਦੇ ਵਿੱਚ ਹੋ ਰਹੀ ਹੇਰਾ ਫੇਰੀ ਦੀ ਖ਼ਬਰ ਆਪਣੇ ਕਾਲਮ ਵਿੱਚ ਲਗਾਉਂਦਾ ਹੈ.ਪਿਰਮਲ ਦੀ ਇਹ ਖ਼ਬਰ ਪੂਰੇ ਸ਼ਹਿਰ ਦੇ ਵਿੱਚ ਅੱਗ ਵਾਂਗ ਫੈਲਦੀ ਹੈ ਅਤੇ ਇਸਦਾ ਅਸਰ ਦੇਖਣ ਨੂੰ ਮਿਲਦਾ ਹੈ ਕਿ ਵਿੱਦਿਅਕ ਅਦਾਰੇ ਦੇ ਖਿਲਾਫ ਸਖਤ ਕਦਮ ਚੁੱਕਣ ਦੇ ਲਈ ਕਿਹਾ ਜਾਂਦਾ ਹੈ,ਮਾਲਕ ਦਾ ਫੋਨ ਪਿਰਮਲ ਨੂੰ ਆਉਂਦਾ ਹੈ
ਪਿਰਮਲ-ਹਾਂਜੀ ਮੈਂ ਕਿਸ ਤਰਾਂ ਤੁਹਾਡੀ ਮੱਦਦ ਕਰ ਸਕਦਾ ?
ਮਾਲਕ-ਹਜਾਰਾਂ ਰੁਪਏ ਦੀ ਪਰਚੀ ਕਟਵਾਉਣ ਤੋਂ ਬਾਅਦ ਵੀ ਮੇਰੇ ਵਿਰੁੱਧ ਖ਼ਬਰ?
ਪਿਰਮਲ-ਮੈਂ ਸਮਝਿਆ ਨਹੀਂ?
ਮਾਲਕ-ਤੂੰ ਵੀ ਤਾ ਬੈਠਾ ਸੀ ਉਸ ਕਲੱਬ ਚ ਜਦੋ ਮੈਨੂੰ ਨਵੇਂ ਸਾਲ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਬੁਲਾਇਆ ਸੀ.
ਪਿਰਮਲ- ਤੇ ਫੇਰ ਮੈਂ ਇਸ ਵਿੱਚ ਕਿ ਕਰ ਸਕਦਾ ਹਾ ਜਨਾਬ?ਨਿਰਪੱਖਤਾ ਦਿਖਾਉਣੀ ਹੀ ਮੇਰੀ ਕਲਮ ਦਾ ਕਰਮ ਹੈ.
ਮਾਲਕ-ਸਿਰਫ ਤੂੰ ਹੈ ਜੋ ਕਰਮ ਕਰ ਰਿਹਾ ਹੈ ਬਾਕੀ ਕਿ ਮਰ ਗਏ? ਪਿਰਮਲ ਫੋਨ ਕੱਟਦਾ ਹੈ ਅਤੇ ਆਪਣੇ ਭਾਈਚਾਰੇ ਦੇ ਅਦਾਰਿਆਂ ਦੇ ਪੰਨਿਆਂ ਨੂੰ ਪਲਟਾਉਂਦਾ ਤਾ ਕੀਤੇ ਵੀ ਇਹ ਖ਼ਬਰ ਨਹੀਂ ਦੇਖਦਾ.ਪਿਰਮਲ ਕਾਫੀ ਹੈਰਾਨ ਹੁੰਦਾ ਅਤੇ ਆਪਣੇ ਆਪ ਨੂੰ ਨਫਰਤ ਭਰੀ ਨਜਰ ਨਾਲ ਦੇਖਦਾ ਜਿਵੇਂ ਉਹ ਵੀ ਖਰੀਦਿਆ ਗਿਆ ਹੋਵੇ.ਪਿਰਮਲ ਉਸੇ ਵਕ਼ਤ ਸੁਰਵਿੰਦਰ ਨੂੰ ਫੋਨ ਕਰਦਾ ਅਤੇ ਆਖਦਾ ਕਿ ਆਪਣੇ ਕਿਸੇ ਵੀ ਪੱਤਰਕਾਰ ਨੇ ਇਹ ਖ਼ਬਰ ਕਿਊ ਨਹੀਂ ਦਿਖਾਈ?ਸੁਰਵਿੰਦਰ ਪਿਰਮਲ ਨੂੰ ਸ਼ਾਂਤ ਹੋਣ ਦੇ ਲਈ ਕਹਿੰਦਾ ਅਤੇ ਆਪਣੇ ਦਫਤਰ ਆਉਣ ਲਈ ਕਹਿੰਦਾ,ਪਿਰਮਲ ਸੁਰਵਿੰਦਰ ਕੋਲ ਪੋਹੰਚਦਾ ਜਿਥੇ ਉਹ ਦੇਖਦਾ ਕਿ ਸੁਰਵਿੰਦਰ ਦੇ ਨਾਲ ਵਿੱਦਿਅਕ ਅਦਾਰੇ ਦਾ ਮਾਲਕ ਵੀ ਬੈਠਾ ਹੁੰਦਾਂ,ਸੁਰਵਿੰਦਰ ਪਿਰਮਲ ਨੂੰ ਸਮਝੋਂਦਾ ਕਿ ਇਹ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਮੱਦਦ ਕਰ ਸਕਦੇ ਹਨ,
ਪਿਰਮਲ ਆਪਣੇ ਅੰਦਰ ਦੇ ਗੁੱਸੇ ਨੂੰ ਸਮਝੋਂਦਾ ਹੋਇਆ ਪੁੱਛਦਾ ਕਿ ਸਾਹਿਬ ਇਹ ਆਪਣੀ ਕਿਸ ਤਰੀਕੇ ਨਾਲ ਮੱਦਦ ਕਰ ਸਕਦੇ ਹਨ?ਕਿ ਇਹ ਆਪਾਂ ਨੂੰ ਸਮਜੋਣਗੇ ਕਿ ਸੱਚ ਨੂੰ ਕਿਵੇਂ ਲਿੱਖੀਆ ਜਾਦਾਂ ਹੈ?ਸੁਰਵਿੰਦਰ ਪਿਰਮਲ ਨੂੰ ਰੋਕਦੇ ਹੋਏ ਕਹਿੰਦਾ ਕਿ ਸੱਚ ਤੇ ਨਿਰਪੱਖਤਾ ਲਿੱਖਣ ਦੇ ਨਾਲ ਉਹ ਸਮਾਂ ਗੁਜਰ ਰਿਹਾ ਜਿਹੜਾ ਸਮਾਂ ਤੇਰੇ ਭਵਿੱਖ ਨੂੰ ਸਵਾਰ ਸਕਦਾ ਹੈ ਅਤੇ ਇਹ ਸੱਚ ਅਤੇ ਨਿਰਪੱਖਤਾ ਦੀ ਗੱਲ ਆਪਣੇ ਵਰਗੇ ਛੋਟੇ ਸ਼ਹਿਰਾਂ ਵਿੱਚ ਨਹੀਂ ਚਲਦੀ ਅਤੇ ਤੈਨੂੰ ਇਹ ਸਮਝ ਲੈਣਾ ਚਾਹੀਦਾ.ਪਿਰਮਲ ਹਲਕੀ ਮੁਸਕਰਾਹਟ ਦੇ ਨਾਲ ਸੁਰਵਿੰਦਰ ਨੂੰ ਜਵਾਬ ਦਿੰਦਾ ਹੈ ਕਿ ਮੈਂ ਇਸ ਛੋਟੇ ਸ਼ਹਿਰ ਚ ਬਿੰਦੀ,ਜੁੱਤੀ,ਟੇਂਟ ਲਾਉਣ ਵਾਲਿਆਂ ਤੋਂ ਲੈ ਕਬਾੜੀ ਤੱਕ ਦੀਆ ਨੂੰ ਕਲਮਚੋਰ ਸਮਝਿਆ ਪਰ ਅੱਜ ਓਹਦੀ ਇਹ ਅੱਖ ਖੁੱਲ ਚੁੱਕੀ ਹੈ ਕਿ ਆਪਣੇ ਭਵਿੱਖ ਦੇ ਲਈ ਕਲਮ ਤੋਂ ਚੋਰੀ ਕਰ ਲੋਕਾਂ ਦੇ ਘਿਨੌਣੇ ਸੱਚ ਨੂੰ ਵੀ ਉਹ ਲੋਕ ਵੀ ਲੁਕੋ ਰਹੇ ਜਿੰਨਾ ਤੋਂ ਸਮਾਜ ਨੂੰ ਥੋੜੀ ਬਹੁਤ ਉਮੀਦ ਸੀ.ਸੁਰਵਿੰਦਰ ਕਹਿੰਦਾ ਕਿ ਗੱਲਾਂ ਵਾਸਤਵਿਕ ਹਨ ਅਤੇ ਤੈਨੂੰ ਆਪਣੇ ਆਪ ਨੂੰ ਬਦਲਣਾ ਚਾਹੀਦਾ ਅਤੇ ਬਤੋਰ ਏਨਾ ਤੋਂ ਲਿਖਤ ਮਾਫੀ ਮੰਗਣੀ ਚਾਹੀਦੀ ਤਾਂਜੋ ਭਵਿੱਖ ਦੇ ਵਿੱਚ ਰਿਸ਼ਤੇ ਮਜਬੂਰ ਰਹਿਣ,ਮੱਠੀ ਮੁਸਕਾਨ ਨਾਲ ਪਿਰਮਲ ਦਾ ਜਵਾਬ ਹੁੰਦਾਂ ਕਿ ਕਲਮ ਚੋਰ ਤੁਸੀਂ ਹੋ ਸਕਦੇ ਹੋ ਨਾ ਕਿ ਮੈਂ.ਇਹ ਕਹਿੰਦਾ ਹੋਇਆ ਪਿਰਮਲ ਕਲੱਬ ਵਿੱਚੋ ਅਸਤੀਫਾ ਦਿੰਦੇ ਹੋਏ ਉਸ ਸ਼ਹਿਰ ਨੂੰ ਅਲਵਿਦਾ ਆਖ ਚੰਡੀਗੜ ਚਲਾ ਜਾਂਦਾ ਜਿਥੇ ਕਲਮ ਦੀ ਇੱਜਤ ਹੈ ਅਤੇ ਕਲਮਚੋਰਾਂ ਤੋਂ ਡਰਦਾ ਫੇਰ ਕਦੇ ਵਾਪਿਸ ਨਹੀਂ ਪਰਤਦਾ.




