ਡੋਰਮੇਟ ਤੇ ਲਗਾਈ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ: ਐਮਾਜੋਨ ਨੂੰ ਸ਼੍ਰੋਮਣੀ ਕਮੇਟੀ ਨੇ ਭੇਜਿਆ ਲੀਗਲ ਨੋਟਿਸ

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਆਨਲਾਈਨ ਸ਼ੋਪਿੰਗ ਸਾਈਟ ਐਮਾਜੋਨ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੀਗਲ ਨੋਟਿਸ ਭੇਜਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਐਮਾਜੋਨ ਨੇ ਆਪਣੇ…

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਆਨਲਾਈਨ ਸ਼ੋਪਿੰਗ ਸਾਈਟ ਐਮਾਜੋਨ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੀਗਲ ਨੋਟਿਸ ਭੇਜਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਐਮਾਜੋਨ ਨੇ ਆਪਣੇ ਇਕ ਉਤਪਾਦ ਤੇ ਸ਼੍ਰੀ ਦਰਬਾਰ ਸਾਹਿਬ ਜੀ ਦੀ ਤਸਵੀਰ ਨੂੰ ਟਾਇਲਟ ਸੀਟਸ ਤੇ ਡੋਰ ਮੈਟਸ ਤੇ ਲਗਾ ਕੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕੀਤਾ ਸੀ।

Amazon

https://www.youtube.com/watch?v=8Am_ZK3wXgc

ਦੱਸ ਦਈਏ ਕਿ ਐਮਾਜੋਨ ਵੱਲੋਂ ਲਗਾਈ ਗਈ ਸੈਲ ਵਿੱਚ ਇਕ ਆਈ ਪ੍ਰਿੰਟ ਨਾਂ ਦੀ ਕੰਪਨੀ ਨੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਨੂੰ ਟਾਇਲਟ ਸੀਟਸ ਤੇ ਡੋਰ ਮੈਟਸ ਤੇ ਲਾਇਆ ਸੀ ਜਿਸ ਕਾਰਨ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਖਤ ਕਦਮ ਉਠਾਉਂ ਦੇ ਹੋਏ ਐਮਾਜੋਨ ਦੇ ਖਿਲਾਫ ਲੀਗਲ ਨੋਟਿਸ ਭੇਜਿਆ ਹੈ।

Amazon

ਉੱਥੇ ਹੀ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਨੇ  ਟਵੀਟ ਕਰ ਕਿਹਾ ਹੈ ਕਿ ਉਤਪਾਦ ਨੂੰ ਬੰਦ ਕਰ ਅਤੇ ਐਮਾਜੋਨ ਨੂੰ ਮੁਆਫੀ ਮੰਗਣ ਨੂੰ ਵੀ ਕਿਹਾ ਹੈ। ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਕਮੇਟੀ ਨੇ ਐਮਾਜੋਨ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਵਿਦੇਸ਼ ਮੰਤਰਾਲੇ ਨੂੰ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *