ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿਧਾਨਸਭਾ ਦਾ ਸਰਦ ਰੁੱਤ ਇਜਲਾਸ ਕਾਫੀ ਗਰਮਾਇਆ ਹੋਇਆ ਹੈ। ਦੱਸ ਦਈਏ ਕਿ ਇਜਲਾਸ ਦੇ ਦੂਜੇ ਦਿਨ ਵੀ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਹੈ। ਪੰਜਾਬ ਵਿਧਾਨਸਭਾ ਦੇ ਇਜਲਾਸ ਦੇ ਦੂਜੇ ਦਿਨ ਆਮ ਆਦਮੀ ਪਾਰਟੀ ਨੇ ਇਜਲਾਸ ਦਾ ਵਾਕਆਉਟ ਕਰ ਦਿੱਤਾ ਗਿਆ ਹੈ।
ਆਪ ਪਾਰਟੀ ਵੱਲੋਂ ਵਾਕਆਊਟ ਕਰਨ ਤੋਂ ਬਾਅਦ ਸਦਨ ਦੇ ਬਾਹਰ ਹੀ ਮੂੰਗਫਲੀ ਨੂੰ ਵੇਚਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਆਪ ਪਾਰਟੀ ਨੇ ਪੰਜਾਬ ਸਰਕਾਰ ਤੇ ਰੁਜਗਾਰ ਦੇਣ ਦੇ ਵਾਅਦਾ ਖਿਲਾਫੀ ਦਾ ਵੀ ਆਰੋਪ ਲਗਾਇਆ ਹੈ। ਨਾਲ ਹੀ ਆਪ ਪਾਰਟੀ ਦੇ ਵਿਧਾਇਕਾ ਨੇ ਇਜਲਾਸ ਦੀ ਮਿਆਦ ਨੂੰ ਲੈਕੇ ਗੁੱਸਾ ਜਾਹਿਰ ਕੀਤਾ ਹੈ।


