ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰਦਾਸਪੁਰ ਦੇ ਗੁਰਦੁਆਰਾ ਰਾਜਾ ਰਾਮ ਹਰਚੋਵਾਲ ਵਿੱਖੇ ਇਕ ਔਰਤ ਨੇ ਆਪਣੇ ਬੱਚਿਆ ਅਤੇ ਫਿਰ ਖੁਦ ਨੇ ਵੀ ਜਹਿਰੀਲੀ ਦਵਾਈ ਪੀਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਦੇ ਅਨੁਸਾਰ ਮਹਿਲਾ ਆਪਣੇ ਘਰ ਤੋਂ ਜਹਿਰੀਲੀ ਜਵਾਈ ਆਪਣੇ ਪਰਸ ਵਿੱਚ ਪਾਕੇ ਗੁਰਦੁਆਰਾ ਸਾਹਿਬ ਆਈ ਸੀ
ਇੱਥੇ ਆਕੇ ਉਸਨੇ ਪਹਿਲਾ ਆਪਣੇ ਬੱਚਿਆ ਨੂੰ ਤੇ ਫਿਰ ਖੁਦ ਨੇ ਵੀ ਉਹ ਦਵਾਈ ਖਾ ਲਈ। ਜਦੋ ਇਸ ਦੀ ਜਾਣਕਾਰੀ ਗੁਰਦੁਆਰਾ ਪ੍ਰਬੰਧਕਾਂ ਨੂੰ ਮਿਲੀ ਤਾਂ ਉਹਨਾਂ ਨੇ ਤਿੰਨਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਤੇ ਨਾਲ ਹੀ ਉਹਨਾਂ ਦੇ ਘਰ ਵਿੱਚ ਫੋਨ ਵੀ ਕਰ ਦਿੱਤਾ।
ਫਿਲਹਾਲ ਇਸ ਮਾਮਲੇ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਮਹਿਲਾ ਨੇ ਇਹ ਕਦਮ ਕਿਉਂ ਚੁੱਕਿਆ।



