ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੋਗਾ ਲੁਧਿਆਣਾ ਰੋਡ ਤੇ ਇਕ ਭਿਆਨਕ ਹਾਦਸੇ ਦੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਰੋਡ ਸੇ ਬਲੈਰੇ ਗੱਡੀ ਡਿਵਾਇਡਰ ਦੇ ਨਾਲ ਟਕਰਾ ਗਈ ਸੀ
ਜਿਸ ਕਾਰਨ ਇਸ ਹਾਦਸੇ ਵਿੱਚ ਗੱਡੀ ਦੇ ਡਰਾਇਵਰ ਦੀ ਮੌਤ ਹੋ ਗਈ ਜਦਕਿ ਭਿਆਨਕ ਹਾਦਸੇ ਦੇ ਕਾਰਨ ਕਰੀਬ 13 ਲੋਕ ਜਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਗੱਡੀ ਮਲੇਰਕੋਟਲਾ ਤੋਂ ਵਾਪਿਸ ਆ ਰਹੀ ਸੀ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


