ਪੰਜਾਬ ਵਿੱਚ ਫਲਾਂ ਅਤੇ ਸਬਜੀਆਂ ਤੇ ਸਟਿੱਕਰ ਲਗਾਉਣ ਤੇ ਲੱਗੀ ਮਨਾਹੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਫਲਾਂ ਤੇ ਸਬਜੀਆਂ ਤੇ ਸਟਿੱਕਰ ਨਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਫੂਡ ਸੇਫਟੀ ਕਮਿਸ਼ਨਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਫਲਾਂ ਤੇ ਸਬਜੀਆਂ ਤੇ ਸਟਿੱਕਰ ਨਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਫੂਡ ਸੇਫਟੀ ਕਮਿਸ਼ਨਰ ਨੇ ਇਸਦੇ ਹੁਕਮ ਦਿੱਤੇ ਹਨ। ਉਹਨਾਂ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਬਜੀਆਂ ਅਤੇ ਫਲਾਂ ਦਾ ਧੰਦਾ ਕਰਨ ਵਾਲੇ ਵਪਾਰੀਆਂ ਨੂੰ ਸਖਤੀ ਨਾਲ ਕਿਹਾ ਹੈ ਕਿ ਫਲਾਂ ਅਤੇ ਸਬਜੀਆਂ ਤੇ ਸਟਿੱਕਰ ਨਾ ਲਗਾਇਆ ਜਾਵੇ। ਨਾਲ ਹੀ ਉਹਨਾਂ ਨੇ ਫੂਡ ਟੀਮਾਂ ਦੇ ਅਧਿਕਾਰਿਆਂ ਨੂੰ ਆਦੇਸ਼ ਦਿੱਤਾ ਕਿ ਉਹ ਇਸ ਸੰਬੰਧੀ ਫਲਾਂ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇ। stickers on fruit  ਦੱਸਣਯੋਗ ਗੱਲ ਹੈ ਕਿ ਫਲਾਂ ਅਤੇ ਸਬਜੀਆਂ ਤੇ ਸਟਿੱਕਰ ਲਗਾ ਕੇ ਵੇਚਣਾ ਬਹੁਤ ਹੀ ਆਮ ਗੱਲ ਹੋ ਗਈ ਹੈ। ਨਾਲ ਹੀ ਫੂਡ ਸੇਫਟੀ ਅਧਿਕਾਰਿਆਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਵਿੱਚ ਇਸਦੀ ਵਰਤੋ ਬਹੁਤ ਹੀ ਜਿਆਦਾ ਲਗਾਇਆ ਜਾ ਰਿਹਾ ਹੈ। stickers on fruit

ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਸਟਿੱਕਰ ਲਗਾਉਣ ਨਾਲ ਫਲਾਂ ਅਤੇ ਸਬਜੀਆਂ ਦੀ ਵਧਿਆ ਗੁਣਵਤਾ ਨੂੰ ਦਰਸਾਇਆ ਜਾਂਦਾ ਹੈ। ਪਰ ਇਸ ਤਰ੍ਹਾਂ ਸਟਿੱਕਰ ਲਗਾਉਣ ਨਾਲ ਕੋਈ ਫਾਇਦਾ ਨਹੀਂ ਹੰਦਾ ਹੈ। ਦੂਜੇ ਪਾਸੇ ਅਧਿਕਾਰਿਆਂ ਦਾ ਲੋਕਾਂ ਨੂੰ ਇਹ ਵੀ ਕਹਿਣਾ ਹੈ ਕਿ ਇਹ ਜਰੂਰੀ ਨਹੀਂ ਹੁੰਦਾ ਕਿ ਜਿਹਨਾਂ ਫਲਾਂ ਸਬਜੀਆਂ ਤੇ ਸਟਿੱਕਰ ਲੱਗੇ ਹੁੰਦੇ ਹਨ ਉਹ ਫਲ ਅਤੇ ਸਬਜੀ ਵਧਿਆ ਹੋਣ ਲੋਕਾਂ ਨੂੰ ਆਪ ਹੀ ਜਾਗਰੂਕ ਹੋਕੇ ਸਹੀ ਫਲ ਅਤੇ ਸਬਜੀ ਨੂੰ ਖਰੀਦਣਾ ਚਾਹੀਦਾ ਹੈ।

Leave a Reply

Your email address will not be published. Required fields are marked *