ਕਰਤਾਰਪੁਰ ਲਾਂਘੇ ਨੂੰ ਲੈਕੇ ਪਾਕਿਸਤਾਨ ਵਿੱਚ ਇਮਰਾਨ ਖਾਨ ਦਾ ਹੋ ਰਿਹਾ ਵਿਰੋਧ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਲੋਕਾਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਈ ਸਾਲਾਂ ਤੱਕ ਦਾ ਇੰਤਜਾਰ ਕੀਤਾ। ਜਿਸ ਤੋਂ ਬਾਅਦ ਭਾਰਤ ਸਰਕਾਰ ਅਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਲੋਕਾਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਈ ਸਾਲਾਂ ਤੱਕ ਦਾ ਇੰਤਜਾਰ ਕੀਤਾ। ਜਿਸ ਤੋਂ ਬਾਅਦ ਭਾਰਤ ਸਰਕਾਰ ਅਤੇ ਪਾਕਿਸਤਾਨ ਨੇ ਸ਼੍ਰੀ ਕਰਤਾਰਪੁਰ ਲਾਂਘੇ ਨੂੰ ਖੋਲਣ ਲਈ ਰਜਾਮੰਦੀ ਦੇ ਦਿੱਤੀ ਤੇ ਨਾਲ ਹੀ ਦੋਹਾਂ ਸਰਕਾਰਾਂ ਨੇ ਨੀਂਹ ਪੱਥਰ ਵੀ ਰੱਖਿਆ। ਇਸ ਤੋਂ ਕਿਹਾ ਜਾ ਰਿਹਾ ਹੈ ਕਿ ਕਰਤਾਰਪੁਰ ਲਾਂਘੇ ਦੇ ਕਾਰਨ ਦੋਹਾਂ ਸਰਕਾਰਾਂ ਨੂੰ ਬਹੁਤ ਹੀ ਫਾਇਦਾ ਹੋਵੇਗਾ। ਪੰਜਾਬ ਵਿੱਚ ਸਮੂਹ ਸਿੱਖ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ।

IMRAN KHAN

ਪਰ ਪਾਕਿਸਤਾਨ ਵਿੱਚ ਇਸਦੇ ਉਲਟ ਹੀ ਦਿਖ ਰਿਹਾ ਹੈ। ਦੱਸ ਦਈਏ ਕਿ ਇਮਰਾਨ ਖਾਨ ਦਾ ਕਰਤਾਰਪੁਰ ਲਾਂਘੇ ਨੂੰ ਲੈਕੇ ਲਿਆ ਗਿਆ ਫੈਸਲੇ ਕਾਰਨ ਉਹਨਾਂ ਪਾਕਿਸਤਾਨ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜਮੀਅਤ ੁਉਲੇਮਾ-ਏ- ਇਸਲਾਮ-ਐਫ ਦੇ ਮੁੱਖੀ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਮਰਾਨ ਖਾਨ ਨੇ ਸੰਸਦ ਨੂੰ ਬਿਨ੍ਹਾਂ ਭਰੋਸੇ ਵਿੱਚ ਲਏ ਹੀ ਉਹਨਾਂ ਨੇ ਕਰਤਾਰਪੁਰ ਲਾਂਘੇ ਦਾ ਫੈਸਲਾ ਲੈ ਲਿਆ।

imran khan

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਮਰਾਨ ਖਾਨ ਨੇ ਇਹ ਫੈਸਲਾ ਸਿਰਫ ਵਿਦੇਸ਼ਾਂ ਮਾਲਕਾਂ ਨੂੰ ਖੁਸ਼ ਕਰਨ ਲਈ ਹੀ ਕੀਤਾ ਹੈ।  ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਇਮਰਾਨ ਖਾਨ ਨੂੰ ਇਹ ਫੈਸਲਾ ਲੈਣ ਤੋਂ ਪਹਿਲਾ ਸੰਸਦ ਨੂੰ ਆਪਣੇ ਭਰੇਸੇ ਵਿੱਚ ਲੈਣਾ ਚਾਹਿਦਾ ਸੀ। ਦੱਸਣਯੋਗ ਗੱਲ ਹੈ ਕਿ 28 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ ਜਿਸ ਵਿੱਚ ਭਾਰਤ ਦੇ ਕਈ ਸਿਆਸਤ ਅਤੇ ਧਾਰਮਿਕ ਹਸਤੀਆਂ ਸ਼ਾਮਿਲ ਹੋਇਆ ਸੀ।

 

Leave a Reply

Your email address will not be published. Required fields are marked *