ਨਵਜੋਤ ਸਿੰਘ ਸਿੱਧੂ ਜੈਪੁਰ ਵਿੱਚ ਸਵਾਲ ਪੁੱਛਣ ਤੇ ਪੱਤਰਕਾਰ ਨਾਲ ਭਿੜੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਮੁਸ਼ਕਿਲਾਂ ਥੰਮਣ ਦਾ ਨਾਂ ਨਹੀਂ ਲੈ ਰਹੀਆ ਹਨ। ਹਾਲੇ ਤੱਕ ਪਾਕਿਸਤਾਨ ਦਾ ਫੇਰੀ ਵਾਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਮੁਸ਼ਕਿਲਾਂ ਥੰਮਣ ਦਾ ਨਾਂ ਨਹੀਂ ਲੈ ਰਹੀਆ ਹਨ। ਹਾਲੇ ਤੱਕ ਪਾਕਿਸਤਾਨ ਦਾ ਫੇਰੀ ਵਾਲਾ ਮਾਮਲਾ ਥਮਿਆਂ ਨਹੀਂ ਸੀ ਕਿ ਨਵਜੋਤ ਸਿੰਘ ਸਿੱਧੂ ਇਕ ਹੋਰ ਨਵੇਂ ਵਿਵਾਦ ਵਿੱਚ ਫਸ ਗਏ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਇਕ ਵਾਰ ਫਿਰ ਪੱਤਰਕਾਰ ਨਾਲ ਉਲਝਦੇ ਹੋਏ ਦਿਖ ਰਹੇ ਹਨ।

https://www.facebook.com/LivingIndiaNewschannel/videos/188229052126505/

ਮਿਲੀ ਜਾਣਕਾਰੀ ਦੇ ਅਨੁਸਾਰ ਨਵਜੋਤ ਸਿੰਘ ਸਿੱਧੂ ਜੈਪੁਰ ਵਿੱਚ ਇਕ ਪੱਤਰਕਾਰ ਨਾਲ ਉਲਝ ਗਏ ਸੀ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਰਾਜਸਥਾਨ ਵਿੱਚ ਚੋਣ ਪ੍ਰਚਾਰ ਲਈ ਗਏ ਸੀ ਇਸ ਦੌਰਾਨ ਉਹਨਾਂ ਕੋਲੋਂ ਪੱਤਰਕਾਨ ਨੇ ਪੰਜ ਮੰਤਰੀਆਂ ਵੱਲੋਂ ਮੰਗੇ ਅਸਤੀਫੇ ਵਾਲੇ ਬਿਆਨ ਤੇ ਉਹਨਾਂ ਕੋਲੋ ਪੁੱਛਿਆ ਜਿਸ ਤੇ ਸਿੱਧੂ ਭੜਕ ਗਏ। ਜਿਸ ਕਾਰਨ ਉਹਨਾਂ ਨੇ ਪੱਤਰਕਾਰ ਨੂੰ ਧੱਕਾ ਦੇ ਦਿੱਤਾ। ਇਸ ਮਾਮਲੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਗੱਲ ਹੈ ਕਿ ਸਿੱਧੂ ਨੇ ਇਸ ਤਰ੍ਹਾਂ ਦੇ ਮਾਮਲੇ ਕਈ ਸਾਹਮਣੇ ਆ ਚੁੱਕੇ ਹਨ।

Leave a Reply

Your email address will not be published. Required fields are marked *