ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਕਿਸਾਨਾਂ ਦਾ ਖੁਦਕੁਸ਼ੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਬਰਨਾਲੇ ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਮਾਨਾ ਪਿੰਡੀ ਦੇ ਕਿਸਾਨ ਨੇ ਕਰਜ ਤੋਂ ਤੰਗ ਪਰੇਸ਼ਾਨ ਹੋਕੇ ਖੁਦਕੁਸ਼ੀ ਕਰ ਲਈ। ਦੱਸ ਦਈਏ ਕਿ 42 ਸਾਲਾ ਦੇ ਕਿਸਾਨ ਰੂਪ ਸਿੰਘ ਕਾਫੀ ਮੁਸ਼ਿਕਲ ਨਾਲ ਇਕ ਏਕੜ ਜਮੀਨ ਤੇ ਖੇਤੀ ਕਰਦਾ ਸੀ। ਜਿਸ ਕਾਰਨ ਕਿਸਾਨ ਨੇ ਕਰੀਬ 2 ਲੱਖ ਦਾ ਕਰਜਾ ਲਿਆ ਹੋਇਆ ਸੀ।
ਪਰ ਕਿਸਾਨ ਕਰਜੇ ਨੂੰ ਚੁੱਕਾ ਨਹੀਂ ਪਾ ਰਿਹਾ ਸੀ ਜਿਸ ਕਾਰਨ ਉਹਨੇ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਮ੍ਰਿਤਕ ਕਿਸਾਨ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਰੂਪ ਸਿੰਘ ਨੇ ਆੜ੍ਹਤੀਏ ਤੋਂ ਸਿਰਫ 30 ਹਜਾਰ ਦਾ ਕਰਜਾ ਲਿਆ ਸੀ ਜੋ ਆੜ੍ਹਤੀਏ ਨੇ ਵੱਧਾ ਕੇ ਕਰੀਬ ਦੋ ਲੱਖ ਦਾ ਕਰ ਦਿੱਤਾ। ਇਸੀ ਕਾਰਨ ਕਿਸਾਨ ਨੇ ਖੁਦਕੁਸ਼ੀ ਕਰ ਲਈ। ਮੌਕੇ ਤੇ ਪਹੁੰਚੀ ਪੁਲਿਸ ਨੇ ਆੜ੍ਹਤੀਏ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

