ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰੂ ਨਗਰੀ ਅੰਮ੍ਰਿਤਸਰ ਦੀ ਰਹਿਣ ਵਾਲੀ ਮੁਟਿਆਰ ਨੇ ਆਪਣੀ ਸੁੰਦਰਤਾ ਨਾਲ ਅਮੇਰਿਕਾ ਦੇ ਵਾਸ਼ਿੰਗਟਨ ਸੂਬੇ ਵਿਚ ਪੰਜਾਬ ਨਾਂ ਰੋਸ਼ਨ ਕੀਤਾ। ਮਿਲੀ ਜਾਣਕਾਰੀ ਦੇ ਅਨੁਸਾਰ ਮੁਟਿਆਰ ਨੇ ਵਾਸ਼ਿੰਗਟਨ ਵਿੱਚ ਹੋਇਆ ਮਿਸੇਜ਼ ਏਸ਼ੀਆ ਵਾਸ਼ਿੰਗਟਨ ਦੇ ਮੁਕਾਬਲੇ ਵਿੱਚ ਹਿੱਸਾ ਲਿਆ।
ਇਸ ਮੁਕਾਬਲੇ ਵਿੱਚ ਕਈ ਸੁੰਦਰੀਆਂ ਨੇ ਭਾਗ ਲਿਆ। ਪਰ ਕਰੀਬ 12 ਪ੍ਰਤੀਯੋਗੀਆਂ ਨੂੰ ਪਛਾੜ ਕੇ ਪੰਜਾਬੀ ਮੁਟਿਆਰ ਗੀਤ ਕੌਰ ਨੇ ਮਿਸਜ਼ ਏਸ਼ੀਆ-ਵਾਸ਼ਿੰਗਟਨ ਦਾ ਤਾਜ ਆਪਣੇ ਨਾਂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਵਿੱਚ ਹਰ ਇਕ ਪ੍ਰਤੀਯੋਗੀਆਂ ਤੋਂ ਏਸ਼ੀਅਨ ਮੁਲਕਾਂ ਦੇ ਸੱਭਿਆਚਾਰ ਅਤੇ ਪੱਛਮੀ ਤਰਜ਼ੇ ਦੀ ਜ਼ਿੰਦਗੀ ਤੇ ਨਾਲ ਹੀ ਕਲਾ ਸਬੰਧੀ ਸਵਾਲ ਪੁੱਛੇ ਗਏ ਸੀ ਜਿਹਨਾਂ ਦਾ ਜਵਾਬ ਗੀਤ ਕੌਰ ਨੇ ਬਹੁਤ ਹੀ ਬਖੁਬੀ ਢੰਗ ਨਾਲ ਦਿੱਤਾ।
ਦੱਸ ਦਈਏ ਕਿ ਗੀਤ ਕੌਰ ਵਿਆਹ ਤੋਂ ਬਾਅਦ ਅਮੇਰਿਕਾ ਵਿੱਚ ਰਹਿਣ ਲੱਗੀ ਸੀ। ਉਹ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਇਸ ਜਿੱਤ ਤੋਂ ਬਾਅਦ ਸਹੁਰਾ ਪਰਿਵਾਰ ਅਤੇ ਪੇਕੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਾਇਆ ਹੋਇਆ ਹੈ।


