25 ਸਾਲਾਂ ਕਿਸਾਨ ਗੁਰਪ੍ਰੀਤ ਨੇ ਕੀਤੀ ਖੁਦਕੁਸੀ, ਕਿਸਾਨ ਤੇ 12 ਲੱਖ ਦਾ ਕਰਜ ਸੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਨਦਾਤਾ ਦੀ ਖੁਦਕੁਸੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹੈ | ਸੰਗਰੂਰ ਚ ਇੱਕ ਹੋਰ ਕਿਸਾਨ ਨੇ ਕਰਜ਼ ਦੇ ਚਲਦਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਨਦਾਤਾ ਦੀ ਖੁਦਕੁਸੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹੈ | ਸੰਗਰੂਰ ਚ ਇੱਕ ਹੋਰ ਕਿਸਾਨ ਨੇ ਕਰਜ਼ ਦੇ ਚਲਦਿਆ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ | 10 ਕਨਾਲ ਦੀ ਖੇਤੀ ਕਰਣ ਵਾਲਾ 25 ਸਾਲ ਦਾ ਜਵਾਨ ਕਿਸਾਨ ਸੰਗਰੂਰ ਦੇ ਪਿੰਡ ਲੋਹਾ ਖੇੜਾ ਦਾ ਰਹਿਣ ਵਾਲਾ ਸੀ | ਮ੍ਰਿਤਕ ਕਿਸਾਨ ਤੇ 12 ਲੱਖ  ਦਾ ਕਰਜ ਸੀ |

farmer-suicide

 1 ਸੰਗਰੂਰ ਦੇ ਨੇੜਲੇ ਪਿੰਡ ਲੋਹਾਖੇੜਾ ਚ ਕਰਜ਼ੇ ਦੀ ਮਾਰ ਹੇਠ ਆਏ ਇੱਕ ਨੌਜਵਾਨ ਕਿਸਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਦਸਿਆ ਜਾ ਰਿਹੈ ਹੈ ਕਿ 10 ਕਨਾਲ ਚ ਖੇਤੀ ਕਰਨ ਵਾਲਾ 22 ਸਾਲਾ ਗੁਰਪ੍ਰੀਤ ਸਿੰਘ ਦੇ ਪਰਿਵਾਰ ਸਿਰ 12 ਲੱਖ ਰੁਪਏ ਦਾ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਸੀ, ਜਿਸ ਕਾਰਨ ਉਹ ਅਕਸਰ ਪਰੇਸ਼ਾਨ ਰਹਿੰਦਾ ਸੀ | ਪਰਿਵਾਰ ਦਾ ਕਹਿਣਾ ਹੈ ਕਿ ਸਵੇਰੇ ਉਹ ਬਿਨਾਂ ਦੱਸੇ ਘਰੋਂ ਚਲਾ ਗਿਆ | ਥੋੜ੍ਹੇ ਸਮੇਂ ਬਾਅਦ ਉਸ ਦੀ ਮ੍ਰਿਤਕ ਦੇਹ ਘਰ ਦੇ ਨਜ਼ਦੀਕ ਛੱਪੜ ‘ਤੇ ਪਿੱਪਲ ਨਾਲ ਲਟਕਦੀ ਮਿਲੀ | ਗੁਰਪ੍ਰੀਤ ਨੇ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਪ੍ਰਾਈਵੇਟ ਕਰਜ਼ਾ ਲੈ ਕੇ ਟਰੱਕ ਵੀ ਲੈ ਲਿਆ ਸੀ ਪਰ ਫਿਰ ਉਨ੍ਹਾਂ ਵੀ ਆਰਥਿਕ ਦਸ਼ਾ ਦਿਨੋਂ-ਦਿਨ ਮਾੜੀ ਹੁੰਦੀ ਗਈ | ਇਸੇ ਪਰੇਸ਼ਾਨੀ ਦੇ ਚੱਲਦਿਆਂ ਹੀ ਗੁਰਪ੍ਰੀਤ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ |

Leave a Reply

Your email address will not be published. Required fields are marked *