ਭਾਰਤ ਨੇ ਪਾਕਿ ਦਾ ਸੱਦਾ ਠੁਕਰਾਉਂਦੇ ਹੋਏ ਕਿਹਾ ‘ਪਹਿਲਾ ਰੋਕੇ ਅੱਤਵਾਦ, ਫਿਰ ਹੋਵੇਗੀ ਗੱਲਬਾਤ’

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਾਕਿਸਤਾਨ ਸਰਕਾਰ ਨੇ ਭਾਰਤ ਸਰਕਾਰ ਨੂੰ SAARC ਸੰਮੇਲਨ ਲਈ ਭਾਰਤ ਸਰਕਾਰ ਨੂੰ ਸੱਦਾ ਦਿੱਤਾ। ਪਰ ਭਾਰਤ ਸਰਕਾਰ ਨੇ ਇਸ ਸੱਦੇ ਨੂੰ ਠੁਕਰਾਉਂਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਾਕਿਸਤਾਨ ਸਰਕਾਰ ਨੇ ਭਾਰਤ ਸਰਕਾਰ ਨੂੰ SAARC ਸੰਮੇਲਨ ਲਈ ਭਾਰਤ ਸਰਕਾਰ ਨੂੰ ਸੱਦਾ ਦਿੱਤਾ। ਪਰ ਭਾਰਤ ਸਰਕਾਰ ਨੇ ਇਸ ਸੱਦੇ ਨੂੰ ਠੁਕਰਾਉਂਦੇ ਹੋਏ ਇਸ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਇਨਕਾਰ ਕਰ ਦਿੱਤਾ ਹੈ।

india and pakistan

ਦੱਸਣਯੋਗ ਗੱਲ ਹੈ ਕਿ ਭਾਰਤ ਦੁਆਰਾ ਲਿਆ ਗਏ ਇਸ ਫੈਸਲੇ ਦੇ ਕਾਰਨ ਪਾਕਿਸਤਾਨ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਇਸ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਕਹਿਣਾ ਹੈ ਕਿ ਭਾਰਤ SAARC ਸੰਮੇਲਨ ਵਿੱਚ ਸ਼ਾਮਿਲ ਨਹੀਂ ਹੋਵੇਗਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਅੱਤਵਾਦ ਰੋਕ ਦੇਵੇਗਾ ਉਸ ਤੋਂ ਬਾਅਦ ਹੀ ਉਹ ਗਲਬਾਤ ਕਰਨੀ ਸ਼ੁਰੂ ਕਰ ਦੇਵੇਗਾ। ਵਿਦੇਸ਼ ਮੰਤਰੀ ਦਾ ਇਹ ਵੀ ਕਹਿਣਾ ਹੈ ਕਿ ਸਿਰਫ ਲਾਂਘਾ ਖੋਲਣ ਨਾਲ ਗੱਲਬਾਤ ਨਹੀਂ ਹੋਵੇਗੀ।

sushma swaraj

ਪਾਕਿਸਤਾਨ ਜਾਣ ਤੋਂ ਉਹਨਾਂ ਦੇ ਇਹ ਵੀ ਕਹਿਣਾ ਹੈ ਕਿ ਉਹ ਜਦੋ ਪਾਕਿਸਤਾਨ ਗਏ ਸੀ ਉਸ ਵੇਲੇ ਵੀ ਉਹ ਹਮਲੇ ਹੋਏ ਸੀ। ਲਾਂਘੇ ਤੇ ਵੀ ਬਿਆਨ ਦਿੰਦੇ ਹੋਏ ਕਿਹਾ ਕਿ ਸਰਕਾਰ ਚਾਹੇ ਕੋਈ ਵੀ ਹੋਵੇ ਸਭ ਨੇ ਲਾਂਘੇ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਸਾਲ 2016 ਵਿੱਚ ਉਰੀ ਹਮਲੇ ਤੋਂ ਬਾਅਦ ਭਾਰਤ ਨੇ ਇਸ ਸੰਮੇਲਨ ਤੋਂ ਬਾਈਕਾਟ ਕਰ ਦਿੱਤਾ ਸੀ। ਹੋਣ ਦੇਖਣਾ ਹੋਵੇਗਾ ਕੀ ਭਾਰਤ ਸਰਕਾਰ ਦੇ ਇਸ ਫੈਸਲੇ ਤੇ ਪਾਕਿਸਤਾਨ ਸਰਕਾਰ ਦਾ ਕੀ ਫੈਸਲਾ ਹੋਵੇਗਾ।

Leave a Reply

Your email address will not be published. Required fields are marked *