ਕੈਪਟਨ ਤੋਂ ਬਾਅਦ ਜਥੇਦਾਰ ਨੇ ਵੀ ਠੁਕਰਾਇਆ ਪਾਕਿਸਤਾਨ ਦਾ ਸੱਦਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਾਕਿਸਤਾਨ ਵਿੱਚ ਕੱਲ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ। ਜਿਸ ਦੇ ਚੱਲਦੇ ਪਾਕਿਸਤਾਨ ਸਰਕਾਰ ਨੇ ਭਾਰਤ ਤੋਂ ਕਈ ਸਿਆਸੀ ਅਤੇ ਧਾਰਮਿਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਾਕਿਸਤਾਨ ਵਿੱਚ ਕੱਲ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ। ਜਿਸ ਦੇ ਚੱਲਦੇ ਪਾਕਿਸਤਾਨ ਸਰਕਾਰ ਨੇ ਭਾਰਤ ਤੋਂ ਕਈ ਸਿਆਸੀ ਅਤੇ ਧਾਰਮਿਕ ਹਸਤੀਆਂ  ਨੂੰ ਵੀ ਲਾਂਘੇ ਦੇ ਨੀਂਹ ਪੱਥਰ ਦੇ ਸਮਾਗਮ ਲਈ ਸੱਦੀਆ ਹੈ। ਇਸ ਸਮਾਗਮ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦ ਨੂੰ ਵੀ ਸੱਦਾ ਦਿੱਤਾ ਗਿਆ ਹੈ।

 Jathedar Harpreet Singh

ਇਸ ਨਾਲ ਹੀ ਪਾਕਿਸਤਾਨ ਨੇ ਸ਼੍ਰੀ ਅਕਾਲ ਤਖਤ ਦੇ ਕਾਰਜਕਾਰੀ  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸੱਦਾ ਦਿੱਤਾ। ਪਰ ਜਥੇਦਾਰ ਨੇ ਪਾਕਿਸਤਾਨ ਵਿੱਖੇ ਹੋ ਰਹੇ ਨੀਂਹ ਪੱਥਰ ਸਮਾਗਮ ਵਿੱਚ ਜਾਣ ਲਈ ਮਨ੍ਹਾਂ ਕਰ ਦਿੱਤਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਇਹ ਸੱਦਾ ਬਹੁਤ ਹੀ ਦੇਰੀ ਨਾਲ ਮਿਲਿਆ ਹੈ ਜਿਸ ਕਾਰਨ ਉਹਨਾਂ ਨੇ ਨਿੱਜੀ ਰੁਝੇਵਿਆਂ ਹੋਣ ਕਾਰਨ ਪਾਕਿਸਤਾਨ ਜਾਨ ਤੋਂ ਇਨਕਾਰ ਕਰ ਦਿੱਤਾ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਹਨਾਂ ਇਹ ਸੱਦਾ ਪਹਿਲਾ ਮਿਲਿਆ ਹੁੰਦਾ ਤਾਂ ਉਹ ਇਕ ਬਾਰੇ ਵਿਚਾਰ ਕਰ ਸਕਦੇ ਸੀ।

Leave a Reply

Your email address will not be published. Required fields are marked *