ਆਖਿਰ ਕਿਉਂ ਹਨ ਬਜ਼ੁਰਗ ਘਰ ਦੀ ਰੌਣਕ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਆਖਿਰ ਕਿ ਸਿੱਖਿਆ ਦੇ ਗਈ ਮੈਨੂੰ ਮੇਰੀ ਦਾਦੀ,ਤੇ ਕਿਉਂ ਜਰੂਰੀ ਨੇ ਘਰ ਚ ਬਜੁਰਗ,ਇਹ ਆਰਟੀਕਲ ਮੇਰੀ ਦਾਦੀ ਦੀ ਸਿੱਖਿਆ ਦੇ ਨਾਂਅ.…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:

ਆਖਿਰ ਕਿ ਸਿੱਖਿਆ ਦੇ ਗਈ ਮੈਨੂੰ ਮੇਰੀ ਦਾਦੀ,ਤੇ ਕਿਉਂ ਜਰੂਰੀ ਨੇ ਘਰ ਚ ਬਜੁਰਗ,ਇਹ ਆਰਟੀਕਲ ਮੇਰੀ ਦਾਦੀ ਦੀ ਸਿੱਖਿਆ ਦੇ ਨਾਂਅ.
ਮੇਰੀ ਉਮਰ 26 ਸਾਲ ਹੈ ਤੇ ਮੇਰੀ ਦਾਦੀ ਨੂੰ ਗੁਜਰੇ ਇਕ ਸਾਲ ਵੀ ਨੀ ਹੋਇਆ,ਪਰ ਮੇਰੀ ਦਾਦੀ ਦੀ ਮੌਤ ਦੇ ਦਿਨ ਮੇਰੀ ਅੱਖਾਂ ਦੇ ਵਿਚ ਹੰਜੂ ਸਨ,ਮਨ ਦੁੱਖੀ ਸੀ,ਪ੍ਰੇਸ਼ਾਨ ਸੀ ਮੈਂ,ਜੀ ਕਰਦਾ ਸੀ ਕਿ ਮੈਂ ਆਪਣੀ ਦਾਦੀ ਦੇ ਕੋਲ ਚਲਾ ਜਾਵਾਂ ਪਰ ਜਾ ਨੀ ਸਕਦਾ ਸੀ.ਦਾਦੀ ਦੇ ਅੰਤਿਮ ਸੰਸਕਾਰ ਤੇ ਆਏ ਲੋਕ ਮੇਰੇ ਵੱਲ ਕੁਝ ਇਸ ਨਜਰ ਨਾਲ ਦੇਖ ਰਹੇ ਸੀ ਕਿ ਲਗਭਗ 85 ਸਾਲ ਦੀ ਬਜ਼ੁਰਗ ਬੁੜੀ ਦੇ ਲਈ ਇਹ ਏਨਾ ਕਿਊ ਰੋ ਰਿਹਾ ਹੈ? ਮੈਨੂੰ ਕੁਝ ਨੇ ਸਮਝਾਇਆ ਕਿ ਏਨਾ ਨੀ ਰੋਈ ਦਾ ਬਜ਼ੁਰਗਾਂ ਨੇ ਇਕ ਦਿਨ ਤਾ ਜਾਣਾ ਹੀ ਹੈ,ਮੈਂ ਚੁੱਪ ਹੋਇਆ ਪਰ ਮੇਰੀ ਚੁੱਪ ਨੇ ਮੈਨੂੰ ਅੰਦਰੋਂ ਰੋਣ ਦੇ ਲਈ ਮੈਨੂੰ ਮਜਬੂਰ ਕੀਤਾ,ਖੈਰ ਇਹ ਆਰਟੀਕਲ ਚ ਇਹ ਸੱਚ ਦੱਸਣਾ ਜਰੂਰੀ ਸੀ,ਹੁਣ ਗੱਲ ਕਰਦਾ ਕਿ ਮੇਰੇ ਲਈ ਕਿ ਸੀ ਮੇਰੀ ਦਾਦੀ ਤੇ ਇਹ ਪੜਨ ਤੋਂ ਬਾਅਦ ਤੁਹਾਡੇ ਘਰ ਜੇ ਕੋਈ ਬਜ਼ੁਰਗ ਹੈ ਤਾ ਤੁਸੀਂ ਵੀ ਉਸਨੂੰ ਪਿਆਰ ਕਰਨਾ ਸ਼ੁਰੂ ਕਰ ਦਵੋਂਗੇ,ਯਕੀਨ ਕਰਨਾ.
 Grandmother
ਦਾਦੀ ਦੀ ਸਿੱਖਿਆ ਜੋ ਕਿਸੀ ਕਿਤਾਬ ਵਿੱਚ ਵੀ ਨਹੀਂ ਮਿਲੁ
ਮੇਰੀ ਦਾਦੀ ਸਾਸ਼ਤਰੀ ਦੀ ਵਿੱਦਿਆ ਹਾਸਿਲ ਕਰ ਚੁਕੀ ਸੀ ਪਰ ਪਹਿਲਾ ਦੇ ਲੋਕ ਔਰਤ ਨੂੰ ਕੰਮ ਕਰਨ ਦੇ ਵਿੱਚ ਵਿਸ਼ਵਾਸ ਨੀ ਕਰਦੇ ਸਨ ਜਿਸ ਕਰਕੇ ਮੇਰੀ ਦਾਦੀ ਘਰ ਦਾ ਸਾਰਾ ਭਾਰ ਆਪਣੇ ਮੋਢੇ ਤੇ ਚੁਕੀ ਫਿਰਦੀ ਸੀ,ਉਸਦੀ ਜਿੰਦਗੀ ਦੇ ਸ਼ੁਰੂਆਤੀ ਸੰਗਰਸ਼ ਨੂੰ ਤਾ ਨੀ ਮੈਂ ਲਿਖ ਸਕਦਾ ਪਰ ਜੋ ਮੈਂ ਸੱਚ ਦੇਖਿਆ ਓਹੀ ਤੁਹਾਡੇ ਸਾਮਣੇ ਰੱਖੂਗਾ,ਮੇਰੀ ਦਾਦੀ ਇਕ ਚਲਦੀ ਫਿਰਦੀ ਹਿੰਦੀ ਦੀ ਡਿਕਸ਼ਨਰੀ ਸੀ,ਕਦੇ ਵੀ ਕੋਈ ਅਰਥ ਪੁੱਛਦਾ ਤਾ ਗੂਗਲ ਤੋਂ ਪਹਿਲਾ ਜਵਾਬ ਹਾਜਿਰ ਹੁੰਦਾ ਸੀ,ਮੇਰੀ ਦਾਦੀ ਹਮੇਸ਼ਾ ਮੈਨੂੰ ਜਿੰਦਾਦਿਲੀ ਦੀਆ ਗੱਲਾਂ ਸਿਖਾਉਂਦੀ ਸੀ ,ਇਹ ਗੱਲ ਓਨਾ ਦੀਨਾ ਦੀ ਹੈ ਜਦੋ ਫੇਸਬੁੱਕ ਤੇ ਹੋਰ ਸੋਸ਼ਲ ਸਾਈਟਸ ਨਹੀਂ ਸਨ,ਮੇਰੀ ਦਾਦੀ ਦੀ ਮਿੱਠੀਆਂ ਤੇ ਸੱਚੀਆਂ ਗੱਲਾਂ ਨੇ ਮੈਨੂੰ ਮੇਰੀ ਛੋਟੀ ਉਮਰ ਤੋਂ ਹੀ ਚੰਗੇ ਰਾਹ ਪਾਇਆ,ਮੈਨੂੰ ਲੋਕਾਂ ਦੇ ਨਾਲ ਦੁਨਿਆਵੀ ਨਹੀਂ ਬਲਕਿ ਇੱਕ ਮਜਬੂਤੀ ਨਾਲ ਖੜਨਾ ਵੀ ਸਿਖਾਇਆ,ਮੇਰੀ ਦਾਦੀ ਹਮੇਸ਼ਾ ਮੈਨੂੰ ਕਹਿੰਦੀ ਸੀ ਕਿ ਕਿਸੇ ਦਾ ਬੁਰਾ ਨਹੀਂ ਸੋਚਣਾ
Grand mother
ਉਸਦੇ ਲਈ ਤੇਰੇ ਕਰਮ ਰੱਬ ਕੋਲ ਜਾ ਰਹੇ ਤੇ ਇਸ ਦੁਨੀਆ ਚ ਮਾੜੇ ਤੇ ਚੰਗਾ ਜਰੂਰ ਆਏਗਾ ਤੇ ਉਹ ਰੱਬ ਉੱਤੇ ਹੀ ਛੱਡ ਦੇਣਾ ਚਾਹੀਦਾ.ਦਾਦੀ ਹਮੇਸ਼ਾ ਕਹਿੰਦੀ ਸੀ ਕਿ ਜੋ ਤੁਹਾਡਾ ਚੰਗਾ ਕਰਦਾ ਉਸਦੇ ਲਈ ਹਮੇਸ਼ਾ ਚੰਗਾ ਸੋਚਣਾ ਤੇ ਉਸਨੂੰ ਕਦੇ ਇਹ ਮਹਿਸੂਸ ਨਹੀਂ ਹੋਣ ਦੇਣਾ ਕਿ ਸਿਰਫ ਤੁਸੀਂ ਉਸਦੇ ਚੰਗੇ ਚ ਹੀ ਉਸ ਨਾਲ ਖੜੇ ਹੋ ਕਿਉਂਕਿ ਤੁਹਾਡੇ ਤੇ ਕੀਤਾ ਉਪਕਾਰ ਉਹ ਉਪਕਾਰ ਹੈ ਜੋ ਤੁਸੀਂ ਕਿਸੇ ਵਕ਼ਤ ਤਾ ਭੁੱਲ ਜਾਵੋਂ ਪਰ ਉਹ ਉਪਕਾਰ ਜਾ ਮੱਦਦ ਤੁਹਾਡੀ ਭਵਿੱਖ ਨੂੰ ਕਿਸ ਤਰ੍ਹਾਂ ਸਵਾਰ ਰਹੀ ਹੈ ਉਸਦੇ ਸੋਚਦੇ ਹੀ ਤੁਸੀਂ ਖੁਦ ਸਮਝ ਜਾਓਗੇ ਕਿ ਤੁਸੀਂ ਗ਼ਲਤ ਹੋ ਜਾ ਨਹੀਂ.ਤੇ ਇਹ ਸਬ ਕੁਝ ਸਿੱਖਣ ਤੋਂ ਬਾਅਦ ਮੈਨੂੰ ਮੇਰੀ ਜਿੰਦਗੀ ਚ ਉਹ ਸਬ ਮਿਲਿਆ ਜੋ ਮੈਨੂੰ ਲੱਖ  ਠੋਕਰਾਂ ਖਾਣ ਤੇ ਮਿਲਦਾ ਤੇ ਸ਼ਾਇਦ ਮਿਲਦਾ ਵੀ ਨਾ.ਮੇਰੀ ਦਾਦੀ ਜਦੋ ਆਪਣੇ ਸ਼ਰੀਰ ਤੋਂ ਹਾਰਦੀ ਨਜਰ ਹੋਈ ਤਾ ਉਸਦੇ ਕਰਜ ਨੂੰ ਉਤਾਰ ਤਾ ਸਕਦਾ ਨਹੀਂ ਸੀ ਪਰ ਬਿਆਜ ਵਜੋਂ ਮੈਂ ਆਪਣੀ ਦਾਦੀ ਦੀ ਸੇਵਾ ਆਪਣੇ ਦਿਲ ਤੋਂ ਕੀਤੀ,ਦਾਦੀ ਤੋਂ ਮੈਂ ਇੱਕ ਗੱਲ ਹੋਰ ਵੀ ਸਿੱਖੀ ਉਹ ਇਹ ਕਿ ਕਦੇ ਵੀ ਮਨ ਨਹੀਂ ਛੱਡਣਾ ਚਾਹੀਦਾ ਕਿ ਪਤਾ ਕਿਹੜੀ ਚਾਬੀ ਬੰਦ ਜਿੰਦਰੇ ਨੂੰ ਕਦੋ  ਖੋਲ ਦਵੇ ਤੇ ਇਹੀ ਸੱਚ ਮੈਂ ਉਸ ਵੇਲੇ ਦੇਖਿਆ ਜਦ ਮੇਰੀ ਦਾਦੀ ਇੱਕ ਹਸਪਤਾਲ ਦੇ ICU ਵਿੱਚ ਸੀ ਤੇ ਜਦ ਮੈਂ ਆਪਣੀ ਦਾਦੀ ਨੂੰ ਮਿਲਦਾ ਤਾ ਉਹ ਕਹਿੰਦੀ ਸੀ ਕਿ ਹੈਜੇ ਨਹੀਂ ਮੈਂ ਮਰ ਸਕਦੀ ਤੇ ਹੋਇਆ ਇਹ ਕਿ ਉਸਦੀ ਸ਼ਕਤੀ ਨੇ ਉਸਨੂੰ ਲੀਵਰ ਦੀ ਖ਼ਤਰਨਾਕ ਬਿਮਾਰੀ ਤੋਂ ਮੁੜ ਤੰਦਰੁਸਤ ਕੀਤਾ.ਮੇਰੀ ਦਾਦੀ ਦੇ ਮਰਨ ਦੇ ਸਮੇ ਦੇ ਵਿੱਚ ਉਹ ਇੱਕ ਹੋਰ ਸਿੱਖਿਆ ਦੇਕੇ ਗਈ,ਉਸਨੇ ਜਰੂਰਤ ਤੋਂ ਜ਼ਿਆਦਾ ਕਿਸੀ ਦਾ ਸਹਾਰਾ ਵੀ ਨੀ ਲਿਆ ਸੀ ਚਾਹੇ ਉਹ ਅਸੀਂ ਖੁਦ ਸੀ.ਦਾਦੀ ਇਹ ਆਰਟੀਕਲ ਤੇਰੀ ਉਹ ਹਰ ਸੱਚਾਈ ਦਾ ਜੋ ਲੋਕ ਪੜਨਗੇ ਤੇ ਉਹ ਹਰ ਘਰ ਦੀ ਦਾਦੀ ਦੇ ਲਈ ਜੋ ਆਪਣੇ ਪੋਤੇ ਪੋਤਿਆਂ ਦੇ ਲਈ ਸੋਚਦੀ ਹੈ.
Grandmother
ਆਖਿਰ ਕਿਉਂ ਹਨ ਬਜ਼ੁਰਗ ਘਰ ਦੀ ਰੌਣਕ.
ਦੋਸਤੋ ਹੁਣ ਤਕ ਤੁਸੀਂ ਮੇਰੀ ਦਾਦੀ ਦੀ ਉਧਾਰਨ ਪੜੀ,ਕਿ ਤੁਹਾਡੇ ਘਰ ਵੀ ਦਾਦਾ -ਦਾਦੀ ਨੇ ਤੁਹਾਨੂੰ ਇਹ ਗਿਆਨ ਦਿੱਤਾ ਤੇ ਜੇਕਰ ਤੁਹਾਨੂੰ ਮੇਰੀ ਗੱਲਾਂ ਆਮ ਲੱਗਿਆ ਤਾ ਮੈਂ ਖੁਸ਼ ਹਾਂ ਕਿਉਂਕਿ ਦਾਦੀ ਦਾ ਪਿਆਰ ਤੁਸੀਂ ਲਿਆ ਤੇ ਦਿੱਤਾ ਤਾ ਇਸਤੋਂ ਵੱਧ ਖੁਸ਼ਨਸੀਬੀ ਇੱਕ ਬਜ਼ੁਰਗ ਦੇ ਲਈ ਕਿ ਹੋ ਸਕਦੀ ਪਰ ਇਹ ਆਰਟੀਕਲ ਨੂੰ ਮੈਂ ਇਸ ਕਰਕੇ ਵੀ ਲਿਖਿਆ ਕਿਉਂਕਿ ਉਹ ਤਮਾਮ ਵਰਿੱਧ ਆਸ਼੍ਰਮ ਹਾਜਰ ਬਜ਼ੁਰਗ ਨਾਲ ਭਰੇ ਪਏ ਨੇ,ਕੋਈ ਕਰੋੜਾ ਦਾ ਮਾਲਿਕ ਤੇ ਕੋਈ ਆਪਣੇ ਬੱਚਿਆਂ ਨੂੰ ਕਾਮਯਾਬ ਬਣਾਉਣ ਦੇ ਲਈ ਖੁੱਦ ਆਪਣਾ ਮੁੱਲ ਲਗਵਾ ਚੁੱਕਿਆ ਪਰ ਹੁਣ ਉਹ ਬਜ਼ੁਰਗ ਆਪਣੇ ਘਰ ਦੀ ਬਜਾਏ ਕਿਸੇ ਆਸ਼ਰਮ ਚ ਜੀ ਰਿਹਾ ਤੇ ਦੇਖ ਰਿਹਾ ਕਿ ਕਦੋ ਉਸਦੇ ਪੁੱਤ ਪੋਤਰੇ ਨੂੰ ਉਸਤੇ ਤਰਸ ਆ ਜਾਵੇ ਤੇ ਉਸਨੂੰ ਆਪਣੇ ਅਸਲ ਘਰ ਲੈ ਜਾਵੇ.ਦੋਸਤੋ ਬਜ਼ੁਰਗ ਘਰ ਦੀ ਉਹ ਤਾਕਤਵਰ ਕੰਧ ਹੈ ਜਿਸਨੂੰ ਬਾਹਰ ਦੀ ਕੋਈ ਵੀ ਜਾਲਿਮ ਤੋਂ ਜਾਲਿਮ ਹਵਾ ਨਹੀਂ ਸਿੱਟ ਸਕਦੀ,ਬਜ਼ੁਰਗ ਦਾ ਸਲਾਹ ਉਹ ਸਲਾਹ ਹੈ ਜੋ ਤੁਹਾਨੂੰ ਮੁਸ਼ਕਿਲ ਚੋ ਮੁਸ਼ਕਿਲ ਦੌਰ ਚੋ ਕੱਢ ਸਕਦੀ ਹੈ.ਬਜ਼ੁਰਗ ਦਾ ਪਿਆਰ ਉਹ ਪਿਆਰ ਹੈ ਜੋ ਮੁਸ਼ਕਿਲ ਨਾਲ ਹੀ ਤੁਹਾਨੂੰ ਬਾਹਰ ਕਿਸੇ ਤੋਂ ਮਿਲ ਸਕਦਾ.ਇਹ ਆਰਟੀਕਲ ਵੀ ਉਹ ਬਜ਼ੁਰਗਾਂ ਦੇ ਲਈ ਹੈ ਜੋ ਆਪਣੇ ਘਰਾਂ ਵਿੱਚ ਕਿਸੇ ਖੂੰਜੇ ਚ ਆਪਣਾ ਆਖਿਰ ਵਕ਼ਤ ਕੱਢ ਰਹੇ ਨੇ,ਦੋਸਤੋ ਨਿਕਲੋ ਸੋਸ਼ਲ ਦੁਨੀਆ ਚੋ ਬੰਦ ਕਰੋ ਕੁਝ ਸਮਾਂ ਆਪਣੇ ਫੋਨ ਨੂੰ ਤੇ ਧਿਆਨ ਦਵੋ ਕਿ ਤੁਹਾਡਾ ਆਪਣਾ ਕਿਸੇ ਘਰ ਦੇ ਖੂੰਜੇ ਚ ਆਪਣੇ ਆਖ਼ਿਰੀ ਵਕ਼ਤ ਦੇ ਲਈ ਸੁੱਖਾਂ ਸੁਖ ਰਿਹਾ ਹੈ,ਉੱਠੋ ਤੇ ਧਿਆਨ ਦਵੋ ਕਿ ਓਹਨਾ ਨੇ ਜੋ ਤੁਹਾਨੂੰ ਅਨਮੋਲ ਪਿਆਰ ਦਿੱਤੋ ਉਸਦਾ ਬਿਆਜ ਅਦਾ ਕਰੋ ਕੀਤੇ ਦੇਰ ਨਾ ਹੋ ਜਾਵੇ ਕਿਉਂਕਿ ਹਰ ਇੱਕ ਦਾ ਇੱਕ ਦਿਨ ਬੁਢਾਪਾ ਆਉਣਾ ਤੇ ਉਹ ਕਹਿੰਦੇ ਨੇ ਨਾ ਜਿਵੇਂ ਦਾ ਬੀਜੋਗੇ ਓਵੇਂ ਦਾ ਪਾਓਗੇ.ਪਰਮਿੰਦਰ ਸਿੰਘ ਜੋਸ਼ੀ ਨੇ ਬੜੀ ਆਸ ਨਾਲ ਲਿਖਿਆ ਇਸਨੂੰ ਜਰੂਰ ਅਮਲ ਚ ਲੈਕੇ ਆਉਣਾ.
                                                              —
parminder joshi

Leave a Reply

Your email address will not be published. Required fields are marked *