ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਜਿਆਦਾਤਰ ਨੌਜਵਾਨ ਅਪਨੇ ਸੂਨਹਿਰੇ ਭਵਿੱਖ ਲਈ ਵਿਦੇਸ਼ ਵੱਲ ਵੱਧ ਰਹੇ ਹਨ। ਵਿਦੇਸ਼ ਜਾਣ ਲਈ ਨੌਜਵਾਨ ਇਸ ਕਦਰ ਪਾਗਲ ਹੋ ਚੁੱਕੇ ਹਨ ਹੈ ਉਹ ਵਿਦੇਸ਼ ਜਾਣ ਲਈ ਕਿਸੇ ਵੀ ਹੱਦ ਨੂੰ ਪਾਰ ਕਰਨ ਲਈ ਤਿਆਰ ਹਨ। ਇਹਨਾਂ ਹੀ ਨਹੀਂ ਉਹ ਵਿਦੇਸ਼ ਜਾਣ ਲਈ ਕਰਜਾ ਲੈਣ ਤੋਂ ਵੀ ਪਿੱਛੇ ਨਹੀਂ ਹੱਟਦੇ। ਵਿਦੇਸ਼ ਜਾਣ ਲਈ ਪੰਜਾਬੀ ਨੌਜਵਾਨ ਦਿਨ ਰਾਤ ਇਕ ਕਰ ਦਿੰਦੇ ਹਨ। ਇਹ ਮੁਸ਼ਕਿਲਾਂ ਉਹਨਾਂ ਦੇ ਲਈ ਇੱਥੇ ਹੀ ਖਤਮ ਨਹੀਂ ਹੁੰਦੀ ਹੈ ਵਿਦੇਸ਼ ਜਾਕੇ ਵੀ ਉਹਨਾਂ ਨੂੰ ਖੂਬ ਮਿਹਨਤ ਕਰਨੀ ਹੁੰਦੀ ਹੈ। ਪਰ ਇਹ ਮਿਹਨਤ ਵਿਦੇਸ਼ ਦੀ ਧਰਤੀ ਤੇ ਕਿਸੇ ਕਿਸੇ ਦੀ ਰੰਗ ਲਾਂਦੀ ਹੈ।
ਆਪਣਾ ਘਰ ਪਰਿਵਾਰ ਛੱਡ ਕੇ ਨੌਜਵਾਨ ਵਿਦੇਸ਼ ਜਾਂਦੇ ਹਨ ਉਹਨਾਂ ਦੇ ਪਰਿਵਾਰ ਵਾਲੇ ਇਸ ਆਸ ਤੇ ਬੈਠੇ ਹੁੰਦੇ ਹਨ ਉਹਨਾਂ ਦਾ ਬੇਟਾ ਘਰ ਕਦੀ ਨਾ ਕਦੀ ਵਾਪਿਸ ਆ ਜਾਵੇਗਾ ਪਰ ਕੋਈ ਮਾਪੇ ਇਹਨੇ ਵੀ ਬਦਕਿਸਮਤ ਹੁੰਦੇ ਹਨ ਕਿ ਮਿਹਨਤ ਕਰਕੇ ਗਿਆ ਉਹਨਾਂ ਦੀ ਬੱਚੇ ਵਾਪਿਸ ਨਹੀਂ ਆ ਪਾਂਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵਿਦੇਸ਼ ਦੀ ਧਰਤੀ ਤੇ ਇਕ ਪੰਜਾਬ ਨੌਜਵਾਨ ਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਵਿਦੇਸ਼ ਦੀ ਧਰਤੀ ਤੇ ਪੰਜਾਬੀ ਨੌਜਵਾਨਾਂ ਦੇ ਬਹਰਿਮੀ ਨਾਲ ਕਤਲ ਕੀਤੇ ਜਾਣ ਦੇ ਮਾਮਲਾ ਸਾਹਮਣੇ ਆ ਰਹੇ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ 36 ਸਾਲਾ ਦਾ ਕੁਲਦੀਪ ਸਿੰਘ ਆਪਣੇ ਪਰਿਵਾਰ ਲਈ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ। ਪਰ ਉਹਨੂੰ ਕੀ ਪਤਾ ਸੀ ਉਸਦਾ ਇਹ ਸੁਪਨਾ ਸਿਰਫ ਇਕ ਸੁਪਨਾ ਹੀ ਰਹਿ ਜਾਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬੀ ਨੌਜਵਾਨ 6 ਮਹੀਨੇ ਪਹਿਲਾ ਹੀ ਰੋਜੀ ਰੋਟੀ ਲਈ ਲਿਬਨਾਨ ਆਇਆ ਸੀ। ਇੱਥੇ ਝਗੜੇ ਦੇ ਦੌਰਾਨ ਉਸਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ ਗਿਆ। ਕੁਲਦੀਪ ਦੀ ਮੌਤ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਦੁੱਖ ਦਾ ਮਾਹੌਲ ਛਾਇਆ ਹੋਇਆ ਹੈ। ਦੱਸਣਯੋਗ ਗੱਲ ਹੈ ਕਿ ਕੁਲਦੀਪ ਆਪਣੇ ਘਰ ਦਾ ਇਕਲੌਤਾ ਪੁੱਤਰ ਸੀ ਤੇ ਉਸਦਾ ਸੱਤ ਸਾਲਾ ਦਾ ਮੁੰਡਾ ਵੀ ਹੈ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਵਾਲੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੁਲਦੀਪ ਦੀ ਮ੍ਰਿਤਕ ਦੇਹ ਨੂੰ ਜਲੱਦ ਤੋਂ ਜਲੱਦ ਭਾਰਤ ਲਿਆਉਣ ਦਾ ਪ੍ਰਬੰਧ ਕਰਨ।


