ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਨਨਾਣ ਅਤੇ ਭਰਜਾਈ ਦਾ ਰਿਸ਼ਤਾ ਭੈਣਾਂ ਵਰਗਾ ਹੁੰਦਾ ਹੈ ਇਕ ਨਨਾਣ ਲਈ ਉਸਦੀ ਭਰਜਾਈ ਉਸਦੀ ਇਕ ਸਹੇਲੀ ਤੇ ਮਾਂ ਵਰਗੀ ਹੁੰਦੀ ਹੈ। ਪਰ ਮੋਗਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਭਰਜਾਈ ਹੀ ਆਪਣੀ ਨਨਾਣ ਅਤੇ ਉਸਦੇ ਮੁੰਡੇ ਦੀ ਜਾਨ ਦੀ ਦੁਸ਼ਮਨ ਬਣੀ ਪਈ ਹੈ। ਇਸ ਮਾਮਲੇ ਤੋਂ ਬਾਅਦ ਨਨਾਣ ਅਤੇ ਭਰਜਾਈ ਦਾ ਰਿਸ਼ਤਾ ਸ਼ਰਮਸਾਰ ਹੋ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਇਕ ਭਰਜਾਈ ਨੇ ਪੇਕੇ ਰਹਿ ਰਹੀ ਆਪਣੀ ਨਨਾਣ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਪੀੜਤ ਨਨਾਣ ਦੀ ਇਕ ਉਂਗਲ ਵੀ ਟੁੱਟ ਗਈ। ਪੀੜਿਤ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਸਾਲਾਂ ਤੋ ਆਪਣੇ ਪੇਕੇ ਘਰ ਆਪਣੇ ਮੁੰਡੇ ਨਾਲ ਰਹਿ ਰਹੀ ਹੈ। ਇਸ ਦੌਰਾਨ ਉਸਦੀ ਭਰਜਾਈ ਦਾ ਵਿਵਹਾਰ ਉਸਦੇ ਨਾਲ ਬਿੱਲਕੁਲ ਵੀ ਠੀਕ ਨਹੀਂ ਉਹ ਉਸ ਨਾਲ ਗੱਲ ਗੱਲ ਤੇ ਲੜਦੀ ਰਹਿੰਦੀ ਸੀ।
ਇਸੇ ਕਾਰਨ ਹੀ ਉਸਦੀ ਭਾਬੀ ਨੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉੱਥੇ ਹੀ ਦੂਜੇ ਪਾਸੇ ਪਰਿਵਾਰ ਦੇ ਮੈਂਬਰਾਂ ਨੇ ਵੀ ਆਪਣੀ ਨੂੰਹ ਤੇ ਉਹਨਾਂ ਦੀ ਕੁੜੀ ਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ। ਫਿਲਹਾਲ ਪੁਲਿਸ ਨੇ ਪੀੜਤ ਦੇ ਬਿਆਨਾ ਦੇ ਆਧਾਰ ਤੇ ਆਰੋਪੀ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


