ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਦੇ ਕੰਗਨਵਾਲ ਇਲਾਕੇ ਚ ਇੱਕ ਸਪੇਅਰ ਪਾਰਟਸ ਬਣਾਉਣ ਵਾਲੀ ਫੈਕਟਰੀ ਚ ਲੋਹੇ ਦੀ ਬੈਲਡਿੰਗ ਕਰਨ ਵਾਲੇ ਸਿਲੇਂਡਰ ਚ ਅਚਾਨਕ ਧਮਾਕਾ ਹੋ ਗਿਆ | ਅਚਾਨਕ ਹੋਏ ਇਸ ਧਮਾਕੇ ਚ ਇੱਕ ਮਜਦੂਰ ਦੀ ਮੌਕੇ ਦੀ ਮੌਤ ਹੋ ਗਈ ਅਤੇ ਨਾਲ ਕੰਮ ਕਰ ਰਹੇ ਇੱਕ ਹੋਰ ਮਜਦੂਰ ਮਾਮੂਲੀ ਰੂਪ ਨਾਲ ਜਖਮੀ ਹੋ ਗਿਆ |
ਜਿਸਨੂੰ ਮੁਢਲੀ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ | ਮਰਨ ਵਾਲਾ ਰਾਜਿੰਦਰ ਰਾਏ ਬਿਹਾਰ ਦਾ ਰਹਿਣ ਵਾਲਾ ਸੀ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ | ਇਸ ਧਮਾਕੇ ਨਾਲ ਫੈਕਟਰੀ ਦੀਆਂ ਦੀਵਾਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ |
Watch Video
https://youtu.be/ii0pTf_QSSk
