ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਤੋਂ ਇਕ ਅਜਿਹਾ ਦਰਦਨਾਕ ਅਤੇ ਹੈਵਾਨਿਅਤ ਨਾਲ ਭਰੀਆ ਹੋਇਆ ਮਾਮਲਾ ਸਾਹਮਣੇ ਆਇਆ ਹੈ ਜਿਸਨੂ ਸੁਣਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ। ਦੱਸ ਦਈਏ ਕਿ ਲੁਧਿਆਣਾ ਇਕ ਲੜਕੀ ਦੇ ਤੇਜਾਬੀ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ 24 ਸਾਲਾ ਕੁੜੀ ਤੇ ਇਕ ਵਿਅਕਤੀ ਤੇ ਤੇਜਾਬੀ ਹਮਲਾ ਕੀਤਾ ਜਿਸ ਕਾਰਨ ਕੁੜੀ ਬੁਰੀ ਤਰ੍ਹਾਂ ਝੁਲਸ ਗਈ। ਜਖਮੀ ਹਾਲਤ ਵਿੱਚ ਪੀੜਿਤਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੀੜਿਤਾ ਦੀ ਕੁਝ ਹੀ ਸਮਾਂ ਪਹਿਲਾ ਹੀ ਮੰਗਣੀ ਹੋਈ ਸੀ।
ਦੂਜੇ ਪਾਸੇ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਲੜਕੀ 30 ਫੀਸਦੀ ਝੁਲਸ ਗਈ ਹੈਜਿਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਅਣਪਛਾਤੇ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਆਖਿਰ ਆਰੋਪੀ ਨੇ ਇਸ ਵਾਰਦਾਤ ਨੂੰ ਕਿਸ ਕਾਰਨਾਂ ਦੇ ਚੱਲਦੇ ਅੰਜਾਮ ਦਿੱਤਾ।

