ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਕਿਸਾਨ ਜਿੱਥੇ ਕਰਜੇ ਦੇ ਭਾਰ ਨੂੰ ਨਾ ਝੇਲਦੇ ਹੋਏ ਖੁਦਕੁਸ਼ੀ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਲੁਧਿਆਣੇ ਦਾ ਇਕ ਅਜਿਹਾ ਵੀ ਕਿਸਾਨ ਸਾਹਮਣੇ ਆਇਆ ਜਿਸਦੀ ਜਿੰਦਗੀ ਬਦਲ ਗਈ। ਜਿਸਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਸਦਾ ਕਰਜਾ ਬਹੁਤ ਹੀ ਆਸਾਨ ਢੰਗ ਨਾਲ ਚੁੱਕ ਗਿਆ।
ਦੱਸ ਦਇਏ ਕਿ ਬਾੱਲੀਵੁਡ ਦੇ ਦਬੰਗ ਸਲਮਾਨ ਖਾਨ ਦੀ ਫਿਲਮ ਦੀ ਸ਼ੁਟਿੰਗ ਲਈ ਉਹਨਾਂ ਨੂੰ ਜਮੀਨ ਦੀ ਲੋੜ ਸੀ ਜਿਸ ਕਾਰਨ ਉਹਨਾੰ ਨੇ ਕਿਰਾਏ ਤੇ ਜਮੀਨ ਨੂੰ ਲੈ ਲਈ। ਜਿਸ ਤੋਂ ਬਾਅਦ ਕਿਸਾਨ ਦਾ ਸਾਰਾ ਕਰਜਾ ਚੁੱਕ ਗਿਆ।
ਇਹਨਾਂ ਹੀ ਕਿਸਾਨ ਸੁਰਿੰਦਰ ਸਿੰਘ ਦਾ ਕਰਜਾ ਤਾਂ ਚੁੱਕਿਆ ਨਾਲ ਹੀ ਉਸਦੀ ਆਰਥਿਕ ਹਾਲਤ ਵੀ ਸੁਧਰ ਗਏ। ਮਿਲੀ ਜਾਣਕਾਰੀ ਦੇ ਅਨੁਸਾਰ ਕਿਸਾਨ ਨੇ ਆਪਣੀ ਇਕ ਕਿੱਲੇ ਜਮੀਨ ਦਾ ਕਿਰਾਇਆ 85 ਹਜਾਰ ਰੁਪਏ ਦਿੱਤੇ ਨਾਲ ਹੀ 25 ਨਵੰਬਰ ਤੱਕ ਸਾਢੇ ਚਾਰ ਕਿੱਲੇ ਜਮੀਨ ਲਈ 3 ਲੱਖ 65 ਹਜ਼ਾਰ ਰੁਪਏ ਕਰਾਰ ਹੋ ਗਿਆ। ਇਸਦੀ ਸਾਰੀ ਰਕਮ ਜਦੋ ਕਿਸਾਨ ਨੂੰ ਮਿਲੀ ਤਾਂ ਕਿਸਾਨ ਨੇ ਸਭ ਤੋਂ ਪਹਿਲਾ ਆਪਣਾ ਸਾਰਾ ਕਰਜਾ ਚੁਕਾਇਆ। ਬਾਕੀ ਬਚੇ ਪੈਸੇ ਨਾਲ ਉਹ ਆਪਣੇ ਬੱਚੀਆ ਦੀ ਪੜਾਈ ਦੇ ਖਰਚ ਕਰੇਗਾ।

