ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਤੋਂ ਇਕ ਅਜੀਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਬੱਚੀ ਨੂੰ ਅਚਾਨਕ ਕੀ ਸੱਟ ਗਈ ਜਿਸ ਕਾਰਨ ਉਹ ਜਖਮੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਆਪਣੀ ਬੱਚੀ ਨੂੰ ਲੈ ਕੇ ਛੱਤ ਤੇ ਖੜੀ ਹੋਈ ਸੀ ਅਚਾਨਕ ਹੀ ਜੋਰਦਾਰ ਧਮਾਕਾ ਹੋਇਆ ਤੇ ਬੱਚੀ ਦੇ ਸਿਰ ਤੋਂ ਖੂਨ ਨਿਕਲਣ ਲਗ ਗਿਆ।
ਸੂਤਰਾਂ ਤੋ ਕਿਹਾ ਜਾ ਰਿਹਾ ਹੈ ਕਿ ਕਿਸੇ ਵਿਅਵਕਤੀ ਨੇ ਹਵਾਈ ਫਾਇਰਿੰਗ ਕੀਤੀ ਜਿਸ ਕਾਰਨ ਬੱਚੀ ਜਖਮੀ ਹੋ ਗਈ। ਜਖਮੀ ਹੋਈ ਬੱਚੀ ਨੂੰ ਤੁਰੰਤ ਹੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

