ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਤੋਂ ਨਾਦੇੜ ਸਾਹਿਬ ਜਾਣ ਵਾਲਿਆ ਲਈ ਉਡਾਣ ਸੁਰੂ ਕੀਤੀ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਤੋ ਪਤਾ ਚਲਿਆ ਹੈ ਕਿ 19 ਨਵੰਬਰ ਤੋਂ ਦਿੱਲੀ ਤੋਂ ਨਾਦੇੜ ਸਾਹਿਬ ਲਈ ਉਡਾਣ ਸ਼ੁਰੂ ਕੀਤੀ ਜਾਣ ਹੈ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸਦਾ ਫਾਇਦਾ ਮਾਲਵੇ ਦੇ ਲੋਕਾਂ ਨੂੰ ਵੀ ਹੋਵੇਗਾ।
ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਤੋ ਨਾਦੇੜ ਸਾਹਿਬ ਜਾਣ ਵਾਲੀ ਉਡਾਣ ਦਾ ਸਮਾਂ ਬਠਿੰਡਾ ਤੋ ਦਿੱਲੀ ਉਡਾਣ ਦਾ ਸਮਾਂ ਕਾਫੀ ਮੇਲ ਖਾ ਰਿਹਾ ਹੈ ਜਿਸ ਕਾਰਨ ਕੁਨੈਕਟਿਡ ਫਵਾਇਟ ਰਾਹੀ ਆਸਾਨੀ ਨਾਲ ਬਠਿੰਡਾ ਤੋਂ ਨਾਂਦੇੜ ਸਾਹਿਬ ਜਾ ਸਕਣਗੇ। ਨਾਲ ਹੀ ਸੂਤਰਾਂ ਤੋ ਇਹ ਵੀ ਪਤਾ ਚਲਿਆ ਹੈ ਕਿ ਚੰਡੀਗੜ੍ਹ ਤੋਂ ਵੀ ਨਾਂਦੇੜ ਸਾਹਿਬ ਲਈ ਕੁਨੈਕਟਿਡ ਉਡਾਣਾਂ ਸ਼ੁਰੂ ਹੋਣ ਵਾਲਿਆ ਹਨ।

