ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਜਲੱਦ ਹੀ ਕਿਸਾਨਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਰੋਪੜ ਹੈੱਡ ਵਰਕਸ, ਬਿਸਤ-ਦੁਆਬ ਕੈਨਾਲ ਸਿਸਟਮ ਅਤੇ ਸਰਹੰਦ ਨਹਿਰ ਸਿਸਟਮ ਨੂੰ 21 ਦਿਨਾਂ ਤੱਕ ਬੰਦ ਰਹਿਣਗੀਆਂ।
ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪਟਿਆਲਾ ਫੀਡਰ ਦੇ ਹੈੱਡ ਤੋਂ ਬੁਰਜੀ ਦੀ ਮੁਰੰਮਤ ਦਾ ਕੰਮ ਤੇ ਰੋਪੜ ਹੈੱਡ ਵਰਕਸ ਦੇ ਗੇਟ ਅਤੇ ਗੇਅਰਿੰਗ ਦਾ ਵੀ ਮੁਰੰਮਤ ਦਾ ਕੰਮ ਕਰਨਾ ਹੈ
ਜਿਸ ਕਾਰਨ ਉਹਨਾਂ ਨੇ 10 ਨਵੰਬਰ ਤੋਂ ਲੈਕੇ 30 ਨਵੰਬਰ ਤੱਕ ਸਿਸਟਮ ਨੂੰ ਬੰਦ ਰੱਖਿਆ ਜਾਵੇਗਾ। ਦੱਸਣਯੋਗ ਗੱਲ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਕਾਰਨ ਕਾਫੀ ਪਰੇਸ਼ਾਨੀ ਹੋ ਸਕਦੀ ਹੈ।

