ਇਕ ਵਾਰ ਫਿਰ ਸਿੱਖਾਂ ਦੀ ਭਾਵਨਾਵਾਂ ਨੂੰ ਪਹੁੰਚਾਈ ਗਈ ਠੇਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਬਾੱਲੀਵੁਡ ਦੇ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ਜ਼ੀਰੋ ਦਾ ਪੋਸਟਰ ਸਾਹਮਣੇ ਆਇਆ। ਫਿਲਮ ਦਾ ਪੋਸਟਰ ਸਾਹਮਣੇ ਆਉਣ ਤੋਂ ਬਾਅਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਬਾੱਲੀਵੁਡ ਦੇ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ਜ਼ੀਰੋ ਦਾ ਪੋਸਟਰ ਸਾਹਮਣੇ ਆਇਆ। ਫਿਲਮ ਦਾ ਪੋਸਟਰ ਸਾਹਮਣੇ ਆਉਣ ਤੋਂ ਬਾਅਦ ਇਹ ਵਿਵਾਦਾਂ ਵਿੱਚ ਆ ਗਿਆ ਹੈ। ਦੱਸ ਦਈਏ ਕਿ ਫਿਲਮ ਦੇ ਪੋਸਟਰ ਵਿੱਚ ਸਾਹਰੁਖ ਖਾਨ ਨੇ ਗਾਤਰਾ ਨੂੰ ਪਾਇਆ ਹੋਇਆ ਹੈ ਜਿਸ ਤੇ ਸਿੱਖਾਂ ਨੇ ਨਾਰਾਜਗੀ ਜਾਹਿਰ ਕੀਤੀ ਹੈ।

https://www.facebook.com/mssirsa/photos/a.735292936516179/2161893523856106/?type=3&theater

ਨਾਰਾਜਗੀ ਜਾਹਿਰ ਕਰ ਰਹੇ ਸਿੱਖਾਂ ਦਾ ਕਹਿਣਾ ਹੈ ਕਿ ਸਾਹਰੁਖ ਖਾਨ ਨੇ ਨੰਗੇ ਸਰੀਰ ਤੇ ਨੋਟਾਂ ਵਾਲੇ ਹਾਰ ਨਾਲ ਗਾਤਰਾ ਨੂੰ ਪਾਇਆ ਹੋਇਆ ਹੈ ਜਿਸ ਕਾਰਨ ਸਿੱਖਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਥੇ ਹੀ ਦੂਜੇ ਪਾਸੇ ਅਕਾਲੀ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੀ ਨਾਰਾਜਗੀ ਜਾਹਿਰ ਕੀਤੀ ਹੈ। ਦੱਸਣਯੋਗ ਗੱਲ ਹੈ ਗਾਤਰਾ ਜਿਸਨੂੰ ਕਿਰਪਾਨ ਵੀ ਕਿਹਾ ਜਾਂਦਾ ਹੈ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਹੈ। ਜਿਸਨੂੰ ਫਿਲਮ ਵਿੱਚ ਬਹੁਤ ਹੀ ਮਜਾਕਿਆਂ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ। ਜਿਸ ਕਾਰਨ ਇਸ ਫਿਲਮ ਦੇ ਖਿਲਾਫ ਨੋਟਿਸ ਜਾਰੀ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *