ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਾਜਿਲਕਾ ਦੇ ਸਰਕਾਰੀ ਸਕੂਲ ਵਿੱਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਬਾਥਰੁਮ ਵਿੱਚੋਂ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਨਾਰਾਜ ਅਧਿਆਪਕ ਨੇ ਕੁੜੀਆ ਦੇ ਕਪੜੇ ਉਤਾਰਕੇ ਉਹਨਾਂ ਦੀ ਤਲਾਸ਼ੀ ਲਈ। ਇਹ ਸ਼ਰਮਨਾਕ ਮਾਮਲਾ ਪੰਜਾਬ ਦੇ ਸੀਐਮ ਕੋਲ ਜਾਣ ਤੋਂ ਬਾਅਦ ਸੀਐਮ ਨੇ ਇਸ ਮਾਮਲੇ ਦੀ ਸਖਤੀ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਤਲਾਸ਼ੀ ਲੈਣ ਵਾਲਿਆਂ ਅਧਿਆਪਕਾਂ ਦੀ ਬਦਲੀ ਕਰਨ ਦੇ ਵੀ ਆਦੇਸ਼ ਦੇ ਦਿੱਤੇ ਗਏ।
ਅਧਿਆਪਕਾਂ ਤੇ ਆਰੋਪ ਲੱਗਣ ਤੋਂ ਬਾਅਦ ਉਹਨਾਂ ਨੇ ਆਪਣੇ ਬਚਾਅ ਲਈ ਅਜੀਬ ਢੰਗ ਦੀ ਸਫਾਈ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਧਿਆਪਕਾਂ ਨੇ ਕਿਹਾ ਕਿ ਨਾ ਤਾਂ ਉਹਨਾਂ ਨੇ ਬੱਚੀਆਂ ਦੀ ਤਲਾਸ਼ੀ ਲਈ ਤੇ ਨਾ ਹੀ ਉਹਨਾਂ ਦੇ ਕਪੜੇ ਉਤਰਵਾਏ।
ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਕੋਲ ਸਕੂਲ ਦੀ ਸੇਵਿਕਾ ਸ਼ਿਕਾਇਤ ਲੈਕੈ ਜਰੂਰ ਆਈ ਸੀ ਗਣਿਤ ਅਤੇ ਸਾਇੰਸ ਦੀ ਅਧਿਆਪਕ ਹੋਣ ਕਾਰਨ ਉਹਨਾਂ ਨੂੰ ਵਿਦਿਆਰਥਿਆਂ ਤੇ ਸਖਤੀ ਵਰਤਣੀ ਪੈਂਦੀ ਹੈ। ਦੱਸਣਯੋਗ ਗੱਲ ਹੈ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬੱਚੀਆਂ ਦੇ ਮਾਂ-ਬਾਪ ਅਤੇ ਪਿੰਡ ਦੇ ਸਰਪੰਚ ਨੇ ਇਸ ਤਰ੍ਹਾਂ ਦਾ ਸ਼ਰਮਨਾਕ ਕਾਰਾ ਕਰਨ ਕਾਰਣ ਉਹਨਾਂ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ।


