ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਦੇ ਕਾਰਨ ਮੌਸਮ ਚ ਕਾਫੀ ਬਦਲਾਵ ਦੇਖਣ ਨੂੰ ਮਿਲਿਆ। ਉੱਥੇ ਹੀ ਦੂਜੇ ਪਾਸੇ ਮੈਦਾਨੀ ਇਲਾਕਿਆਂ ਤੇ ਹਲਕੀ ਹਲਕੀ ਬਾਰਿਸ਼ ਦੇ ਕਾਰਨ ਤਾਪਮਾਨ ਵਿੱਚ ਕਾਫੀ ਗਿਰਾਵਟ ਆਈ ਹੈ।
ਦੱਸ ਦਈਏ ਕਿ ਹਲਕੀ ਹਲਕੀ ਬੁੰਦਾਬਾਂਦੀ ਦੇ ਕਾਰਨ ਮੌਸਮ ਕਾਫੀ ਖੁਸ਼ਕ ਹੋ ਗਿਆ ਹੈ ਤੇ ਨਾਲ ਹੀ ਠੰਡ ਨੇ ਵੀ ਆਪਣੀ ਦਸਤਕ ਦੇ ਦਿੱਤੀ ਹੈ।
ਸੂਤਰਾਂ ਤੋਂ ਪਤਾ ਚਲਿਆ ਹੈ ਕਿ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿੱਚ ਮੌਸਮ ਕਾਫੀ ਖੁਸ਼ਕ ਰਹੇਗਾ। ਮੌਸਮ ਦੇ ਬਦਲੇ ਮਿਜਾਜ ਦੇ ਬਾਅਦ ਕਾਫੀ ਪੰਜਾਬ ਦੇ ਤਾਪਮਾਨ ਵਿੱਚ ਕਾਫੀ ਗਿਰਾਵਟ ਆਈ ਹੈ।


