ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦਾ ਮਸ਼ਹੂਰ ਗੈਂਗਸਟਰ ਸੁੱਖਾ ਕਾਹਲਵਾਂ ਦੇ ਗੈਂਗ ਦੇ ਨਾਲ ਸੰਬੰਧਿਤ ਇਕ ਖਤਰਨਾਕ ਗੈਂਗਸਟਰ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਸੁਤਰਾਂ ਤੋਂ ਮਿਲੀ ਜਾਣਕਾਰੀ ਪੁਲਿਸ ਨੇ ਸੁੱਖਾ ਕਾਹਲਵਾਂ ਦੇ ਗੈਂਗ ਦੇ ਖਤਰਨਾਕ ਗੈਂਗਸਟਰ ਰਾਜਾ ਪਹਾੜੀਆ ਅਤੇ ਪ੍ਰੀਤ ਫਗਵਾੜਾ ਗ੍ਰਿਫਤਾਰ ਕੀਤਾ ਗਿਆ ਹੈ।
ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਦੋਵੇ ਹੀ ਗੈਂਗਸਟਰ ਨੂੰ ਦਿੱਲੀ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਦੌਰਾਨ ਉਹਨਾਂ ਕੋਲੋ ਪਿਸਤੌਲ ਅਤੇ ਗੋਲੀਆਂ ਵੀ ਬਰਾਮਦ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸੁੱਖਾਂ ਕਾਹਲਵਾਂ ਦੀ ਮੌਤ ਤੋ ਬਾਅਦ ਇਹ ਦੋਨੋਂ ਇਸਦੇ ਗੈਂਗ ਨੂੰ ਚਲਾ ਰਹੇ ਸੀ।
ਨਾਲ ਹੀ ਉਹ ਇਸਦਾ ਫੇਸਬੁਕ ਪੇਜ ਵੀ ਅਪਡੇਟ ਕਰ ਰਹੇ ਸੀ। ਫਿਲਹਾਲ ਪੁਲਿਸ ਨੇ ਇਹਨਾਂ ਨੂੰ ਆਪਣੇ ਕਬਜੇ ਵਿੱਚ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


