ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਨਿਊਜ਼ੀਲੈਂਡ ਦੇ ਸ਼ਹਿਰ ਵਾਇਕਾਟੇ ਵਿੱਚ ਇਕ ਭਿਆਨਕ ਤੇ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ ਹੋਇਆ ਇਹ ਹਾਦਸਾ ਇਹਨਾਂ ਭਿਆਨਕ ਸੀ ਕਿ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਜਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨਾਂ ਵਿੱਚੋਂ ਇਕ ਨੌਜਵਾਨ ਅੰਮ੍ਰਿਤਸਰ ਦਾ ਤੇ ਇਕ ਦਿੱਲੀ ਦਾ ਰਹਿਣ ਵਾਲਾ ਹੈ ਜਦਕਿ ਜਖਮੀ ਹੋਇਆ ਨੌਜਵਾਨ ਨੌਜਵਾਨ ਸੰਗਰੂਰ ਦਾ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਤਿੰਨੋਂ ਨੌਜਵਾਨ ਇਕ ਕਾਰ ਵਿੱਚ ਸਵਾਰ ਹੋਕੇ ਕਿਤੇ ਜਾ ਰਹੇ ਸੀ ਕਿ ਅਚਾਨਕ ਹੀ ਉਹਨਾਂ ਦੀ ਗੱਡੀ ਰਸਤੇ ਵਿੱਚ ਕਿਸੇ ਦੂਜੀ ਗੱਡੀ ਦੇ ਨਾਲ ਟੱਕਰਾ ਗਈ। ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਜਖ੍ਮੀ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਤਿਨੋਂ ਨੌਜਵਾਨ ਸਟੱਡੀ ਵੀਜੇ ਤੇ ਨਿਊਜ਼ੀਲੈਂਡ ਗਏ ਹੋਏ ਸੀ ਤੇ ਇਹਨਾਂ ਵਿੱਚੋਂ ਇਕ ਦੀ ਪੜਾਈ ਚੱਲ ਰਹੀ ਸੀ। ਪਰ ਇਸ ਭਿਆਨਕ ਹਾਦਸੇ ਨੇ ਉਹਨਾਂ ਦੇ ਸਾਰੇ ਸੁਪਨਿਆ ਨੂੰ ਬਰਬਾਦ ਕਰਕੇ ਰੱਖ ਦਿੱਤਾ। ਉੱਥੇ ਹੀ ਦੂਜੇ ਪਾਸੇ ਇਸ ਹਾਦਸੇ ਦੇ ਕਾਰਨ ਉਹਨਾਂ ਦੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ। ਫਿਲਹਾਲ ਉਹਨਾਂ ਦੀਆਂ ਲਾਸ਼ਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।


