ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਸਰਕਾਰ ਨੇ 11ਵੀਂ ਤੇ 12ਵੀਂ ਜਮਾਤ ਦੇ ਬੱਚਿਆਂ ਨੂੰ ਇਤਿਹਾਸ ਦੀਆਂ ਕਿਤਾਬਾਂ ਨੂੰ ਲੈਕੇ ਇਕ ਅਹਿਮ ਫੈਸਲਾ ਲਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਨੇ ਫੈਸਲਾ ਸੁਣਾਉਦੇ ਹੋਏ ਕਿਹਾ ਕਿ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥਿਆਂ ਨੂੰ ਇਤਿਹਾਸ ਦੀ ਨਵੀਂ ਕਿਤਾਬ ਦੀ ਥਾਂ ਕੇਵਲ ਪੁਰਾਣੀ ਕਿਤਾਬ ਹੀ ਪੜਾਈ ਜਾਏਗੀ।
ਜਿਕਰਯੋਗ ਗੱਲ ਹੈ ਕਿ ਬੀਤੇ ਦਿਨ ਅਕਾਲੀ ਦਲ ਨੇ ਇਤਿਹਾਸ ਦੀ ਕਿਤਾਬ ਵਿੱਚ ਹੋਈ ਛੇੜਖਾਣੀ ਨੂੰ ਲੈਕੇ ਮੀਟਿੰਗ ਕੀਤੀ ਸੀ ਤੇ ਨਾਲ ਹੀ ਅਕਾਲੀ ਦਲ ਨੇ ਇਹ ਵੀ ਕਿਹਾ ਸਿੱਖ ਇਤਿਹਾਸ ਨਾਲ ਹੋਈ ਛੇੜਛਾੜ ਦੇ ਕਾਰਨ ਉਹ ਸੂਬੇ ਭਰ ਵਿੱਚ ਪੰਜਾਬ ਸਰਕਾਰ ਵਿਰੁੱਧ ਅੰਦੋਲਨ ਕਰਣਗੇ।
ਪਰ ਉੱਥੇ ਹੀ ਜੇਕਰ ਪੰਜਾਬ ਸਰਕਾਰ ਦੇ ਇਸ ਨਵੇਂ ਫੈਸਲੇ ਦੀ ਗੱਲ ਕਰੀਏ ਤਾਂ ਸਕੂਲਾਂ ਵਿੱਚ ਅੱਧੇ ਤੋਂ ਜਿਆਦਾ ਦਾ ਕੰਮ ਖਤਮ ਹੋ ਚੁਕਿਆ ਹੈ ਪਰ ਹੁਣ ਪੰਜਾਬ ਸਰਕਾਰ ਦੇ ਨਵੇਂ ਹੁਕਮ ਤੋਂ ਬਾਅਦ ਵਿਦਿਆਰਥਿਆਂ ਨੂੰ ਇਕ ਨਵੀਂ ਮੁਸੀਬਤ ਝੇਲਣੀ ਪਏਗੀ। ਨਾਲ ਹੀ ਅਧਿਆਪਕਾਂ ਲਈ ਵੀ ਇਕ ਨਵੀਂ ਚੁਣੋਤੀ ਪੈਦਾ ਹੋ ਗਈ ਹੈ ਕਿ ਆਖਿਰ ਉਹ ਕਿਸ ਤਰ੍ਹਾਂ ਨਵਾਂ ਸਿਲੇਬਸ ਪੂਰਾ ਕਰਵਾ ਸਕਣਗੇ।



