ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਸਰਕਾਰ ਜਲੱਦ ਹੀ ਪੰਜਾਬ ਦੇ ਲੋਕਾਂ ਨੂੰ ਪੂਰਾ ਪੰਜਾਬ ਘੁੰਮਾਉਣ ਦੀ ਤਿਆਰੀ ਕਰ ਰਹੀ ਹੈ। ਤੇ ਨਾਲ ਹੀ ਪੰਜਾਬ ਵਿੱਚ ਸਰਕਾਰੀ ਬੱਸਾਂ ਦਾ ਸਫਰ ਕਰ ਰਹੇ ਲੋਕਾਂ ਨੂੰ ਕਾਫੀ ਸਹੂਲਤ ਮਿਲ ਸਕਦੀ ਹੈ। ਸੂਤਰਾਂ ਤੋਂ ਪਤਾ ਚਲਿਆ ਹੈ ਕਿ ਪੀਆਰਟੀਸੀ ਬੱਸਾਂ ਪੂਰਾ ਪੰਜਾਬ ਸਸਤੇ ਕਿਰਾਏ ਚ ਘੁੰਮਾਉਣ ਦਾ ਤਿਆਰ ਕਰ ਰਹੀ ਹੈ।
ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪੀਆਰਟੀਸੀ ਬੱਸ ਕਿਸੇ ਵੀ ਇਕ ਵਿਅਕਤੀ ਨੂੰ 420 ਰੁਪਏ ਕਿਰਾਏ ਤੇ ਪੂਰਾ ਪੰਜਾਬ ਘੁੰਮਾਉਣ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦਿਵਾਲੀ ਦੇ ਤਿਉਹਾਰ ਦੇ ਕਾਰਨ ਹੀ ਇਸ ਤਰਾਂ ਦੀ ਸਕੀਮ ਨੂੰ ਲਾਂਚ ਕੀਤਾ ਗਿਆ ਹੈ। ਇਸ ਸੰਬੰਧੀ ਪੀਆਰਟੀਸੀ ਬੱਸਾਂ ਨੇ ਬੱਚਤ ਕਾਰਡ ਵੀ ਕੱਢਿਆ ਹੈ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੋਈ ਵੀ ਵਿਅਕਤੀ 24 ਘੰਟੇ ਦੇ ਅੰਦਰ ਅੰਦਰ 500 ਕਿਲੋਮੀਟਰ ਤੱਕ ਦੂਰੀ ਤਹਿ ਕਰ ਸਕੇਗਾ। ਉੱਥੇ ਹੀ ਦੂਜੇ ਪਾਸੇ ਐੱਚਵੀਏਸੀ ਬੱਸਾਂ ਵਿਚ ਇਹ ਕਾਰਡ 535 ਰੁਪਏ ਦਾ ਬਣੇਗਾ। ਨਾਲ ਹੀ ਇਹ ਕਾਰਡ 3 ਤੋ 12 ਸਾਲਾ ਦੇ ਬੱਚਿਆ ਦੇ ਲਈ 210 ਰੁਪਏ ਤੇ ਐੱਚਵੀਏਸੀ ਵਿੱਚ 270 ਰੁਪਏ ਦਾ ਬਣੇਗਾ।


