ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਲਗਾਤਾਰ ਨਸ਼ੇ ਦੇ ਕਾਰਨ ਨੌਜਵਾਨ ਮਰਦੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਇਸ ਸੰਬੰਧੀ ਨੌਜਵਾਨਾਂ ਦੇ ਲਈ ਕੁਝ ਵੀ ਨਹੀੰ ਕਰ ਰਹੇ ਹਨ। ਨਸ਼ੇ ਨੇ ਕਈ ਘਰ ਨੂੰ ਉਜਾੜਿਆ ਪਰ ਪੰਜਾਬ ਵਿੱਚੋਂ ਨਸ਼ਾ ਖਤਮ ਨਹੀਂ ਹੋਇਆ ਬਲਕਿ ਵਧਦਾ ਹੀ ਚਲਾ ਗਿਆ।
ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਪੰਜਾਬ ਵਿੱਚੋਂ ਨਸ਼ਾ ਬਿਲਕੁਲ ਖਤਮ ਹੋ ਚੁੱਕਿਆ ਹੈ ਪਰ ਪੰਜਾਬ ਵਿੱਚੋਂ ਨਸ਼ਾ ਖਤਮ ਨਹੀਂ ਹੋਇਆ ਕਿਉਕਿ ਪੰਜਾਬ ਵਿੱਚ ਲਗਾਤਾਰ ਨੌਜਵਾਨ ਨਸ਼ੇ ਦੇ ਓਵਰਡੋਜ ਦੇ ਕਾਰਨ ਮਰਦੇ ਜਾ ਰਹੇ ਹਨ।
ਇਸ ਤਰਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਦੇ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਪਿੰਡ ਦੌਲੇਵਾਲਾ ਵਿੱਚ ਰਹਿਣ ਵਾਲਾ ਸੁਖਜੀਤ ਸਿੰਘ ਨਾਂ ਦਾ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸੁਖਜੀਤ ਪਹਿਲਾ ਵੀ ਪੰਜ ਸਾਲ ਦੀ ਸਜਾ ਕੱਟ ਆਇਆ ਸੀ।
ਉਸਨੇ ਚੂਰਾ ਪੋਸਤ ਦੀ ਤਸਕਰੀ ਕੀਤੀ ਸੀ। ਜਿਸ ਕਾਰਨ ਉਹਨੂੰ ਸਜਾ ਮਿਲੀ ਸੀ। ਇਸਦੇ ਬਾਅਦ ਵੀ ਉਹਨੇ ਨਸ਼ੇ ਨੂੰ ਨਹੀਂ ਛੱਡਿਆ ਤੋ ਨਸ਼ੇ ਦੇ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



