ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮਨਜਿੰਦਰ ਸਿੰਘ ਸਿਰਸਾ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ। ਸੂਤਰਾਂ ਤੋਂ ਪਤਾ ਲਗਿਆ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੇ ਜਨਰਲ ਸਕੱਤਰ ਦਾ ਚਾਰਜ ਛੱਡ ਦਿੱਤਾ ਹੈ। ਸੂਤਰਾਂ ਤੋ ਇਹ ਪਤਾ ਚਲਿਆ ਹੈ ਕਿ ਸਿਰਸਾ ਜੀਐੱਮ ਸੂਬੇਦਾਰ ਦੀ ਬਹਾਲੀ ਤੋਂ ਖਫਾ ਚਲ ਰਹੇ ਸੀ ਜਿਸ ਕਾਰਨ ਉਹਨਾਂ ਨੇ ਇਹ ਕਦਮ ਚੁੱਕਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਮਨਜਿੰਦਰ ਸਿੰਘ ਸਿਰਸਾ ਨੇ ਅਹੁਦਾ ਛੱਡਣ ਦਾ ਹਵਾਲਾ ਖਰਾਬ ਸਿਹਤ ਨੂੰ ਦਿੱਤਾ ਹੈ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਅਮਰਜੀਤ ਸਿੰਘ ਪੱਪੂ ਨੂੰ DSGMC ਦਾ ਨਵਾਂ ਜਨਰਲ ਸਕੱਤਰ ਬਣਾਇਆ ਗਿਆ ਹੈ।

