ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹਾੱਲੀਵੁਡ ਤੋਂ ਸ਼ੁਰੂ ਹੋਈ ਬਾੱਲੀਵੁਡ ਤਕ ਪਹੁੰਚੀ #MeToo ਮੁਹਿੰਮ ਹੁਣ ਸਿਆਸੀ ਗਲਿਆਰੇ ਵਿੱਚ ਵੀ ਨਜਰ ਆਉਣ ਲੱਗ ਪਿਆ ਹੈ। ਦੱਸ ਦਈਏ ਕਿ ਪੰਜਾਬ ਦੇ ਮੰਤਰੀ ਤੇ ਵੀ ਅਸ਼ਲੀਲ ਮੈਸੇਜ ਭੇਜਣ ਦੇ ਆਰੋਪ ਲੱਗੇ ਹਨ। ਪੀੜਿਤਾਂ ਨੇ ਇਸ ਮੁਹਿੰਮ ਦੇ ਜਰੀਏ ਹੀ ਆਪਣੀ ਗੱਲ ਰੱਖੀ।
https://www.youtube.com/watch?v=YYw33hAsEJ4
ਪੀੜਿਤਾਂ ਨੇ ਦੱਸਿਆ ਕਿ ਉਸਨੂੰ ਇਕ ਕੈਬਿਨੇਟ ਮੰਤਰੀ ਨੇ ਮੋਬਾਇਲ ਦੇ ਜਰੀਏ ਅਸ਼ਲੀਲ ਮੈਸੇਜ ਭੇਜਿਆ ਗਿਆ ਤੇ ਨਾਲ ਹੀ ਉਸਨੂੰ ਇਹਨਾਂ ਮੈਸੇਜ ਦੁਆਰਾ ਤੰਗ ਪਰੇਸ਼ਾਨ ਵੀ ਕੀਤਾ ਜਿਸ ਕਾਰਨ ਉਸਨੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਦੱਸਣਯੋਗ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਸਮੇਂ ਤੇ ਇਜ਼ਰਾਈਲ ਦੌਰੇ ਤੇ ਹਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਤੋ ਪਰਤ ਕੇ ਮੰਤਰੀ ਨੂੰ ਆਪਣੇ ਅਹੁਦੇ ਤੋਂ ਸੇਵਾਮੁਕਤ ਕਰ ਸਕਦੇ ਹਨ। ਜਿਕਰਯੋਗ ਗੱਲ ਹੈ ਕਿ #MeToo ਮੁਹਿੰਮ ਦੇ ਅਧੀਨ ਕਈ ਮਹਿਲਾਵਾਂ ਨੇ ਆਪਣੀ ਗੱਲ ਨੂੰ ਰਖੀ ਹੈ। ਜਿਸ ਕਾਰਨ ਕਈ ਮੁੱਖ ਸ਼ਖਸ਼ਿਅਤਾਂ ਦੇ ਨਾਂ ਸਾਹਮਣੇ ਆਏ ਹਨ।


