ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਵਿੱਚ ਹੋਏ ਭਿਆਨਕ ਹਾਦਸੇ ਨੇ ਕਈ ਲੋਕਾਂ ਦੀ ਜਿਦੰਗੀ ਖਰਾਬ ਕਰ ਦਿੱਤੀ ਤੇ ਨਾਲ ਹੀ ਕਈ ਲੋਕਾਂ ਦੇ ਘਰ ਤਬਾਹ ਕਰ ਦਿੱਤੇ। ਇਸ ਹਾਦਸੇ ਦੇ ਕਾਰਨ ਕਈ ਪਰਿਵਾਰ ਉਜੜ ਗਏ। ਜਿੱਥੇ ਇਹ ਹਾਦਸਾ ਹੋਇਆ ਸੀ ਉਥੇ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ ਸੀ ਪਰ ਹਾਦਸੇ ਸਮੇੰ ਉਹ ਉਥੋ ਚਲੀ ਗਈ। ਜਿਸ ਕਾਰਨ ਲੋਕਾਂ ਦੇ ਵੱਲੋ ਨਵਜੋਤ ਕੌਰ ਸਿੱਧੂ ਦੇ ਖਿਲਾਫ ਗੁੱਸਾ ਪ੍ਰਗਟ ਕਰ ਰਹੇ ਹਨ ਤੇ ਨਾਲ ਹੀ ਉਸਦੇ ਖਿਲਾਫ ਮਾਮਲਾ ਦਰਜ ਕਰਨ ਦੀ ਵੀ ਗੱਲ ਆਖ ਰਹੇ ਹਨ।
ਸੂਤਰਾਂ ਤੋ ਪਤਾ ਚਲਿਆ ਹੈ ਕਿ ਅੰਮ੍ਰਿਤਸਰ ਦੇ ਭਿਆਨਕ ਦਰਦਨਾਕ ਹਾਦਸੇ ਤੋਂ ਬਾਅਦ ਮੁਜੱਫਪੁਰ ਦੀ ਸੀਜੇਐਸ ਅਦਾਲਤ ਨੇ ਨਵਜੋਤ ਕੌਰ ਸਿੱਧੂ ਦੇ ਖਿਲਾਫ ਐਫ਼ਆਈਆਰ ਦਰਜ ਕੀਤੀ ਹੈ। ਸੂਤਰਾਂ ਤੋਂ ਇਹ ਵੀ ਪਤਾ ਚਲਿਆ ਹੈ ਕਿ ਮੁਜੱਫਰਪੁਰ ਵਿੱਚ ਸੋਸ਼ਲ ਵਰਕਰ ਤਮਨਾ ਹਾਸ਼ਮੀ ਨੇ ਨਵਜੋਤ ਕੌਰ ਸਿੱਧੂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਸੁਣਵਾਈ 3 ਨਵੰਬਰ ਨੂੰ ਹੋਵੇਗੀ। ਜਿਕਰਯੋਗ ਗੱਲ ਹੈ ਕਿ ਰੇਲ ਹਾਦਸੇ ਦੇ ਕਾਰਨ 60 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਤੋ ਕਈ ਲੋਕ ਇਸ ਹਾਦਸੇ ਦੇ ਕਾਰਨ ਜਖਮੀ ਹੋ ਗਏ ਹਨ।


